ਆਫ਼ਤ ਤੋਂ ਬਾਦ, ਤੁਹਾਨੂੰ ਇਸਦੀ ਲੋੜ ਪੈ ਸਕਦੀ ਹੈ:
ਐਮਰਜੰਸੀ ਕਿੱਟ ਅਤੇ ਗਰੈਬ-ਐਂਡ-ਗੋ ਬੈਗ ਤਿਆਰ ਕਰਨ 'ਤੇ ਜ਼ਿਆਦਾ ਸਮਾਂ ਜਾਂ ਧੰਨਰਾਸ਼ੀ ਖਰਚ ਕਰਨ ਦੀ ਲੋੜ ਨਹੀਂ ਪੈਂਦੀ। ਮੁੱਢਲੀਆਂ (ਬੇਸਿਕ) ਸਪਲਾਈ ਸੂਚੀਆਂ ਹੇਠਾਂ ਲਿਖੇ ਅਨੁਸਾਰ ਹਨ।
ਖਾਲੀ ਥਾਵਾਂ ਭਰਨ ਵਾਲਾ ਸਾਡਾ ਐਮਰਜੰਸੀ ਪਲੈਨ ਡਾਊਨਲੋਡ ਕਰੋ ਅਤੇ ਪੂਰਾ ਕਰੋ (PDF, 1.9MB). ਇਹ ਮਹੱਤਵਪੂਰਣ ਜਾਣਕਾਰੀ ਨੂੰ ਰਿਕਾਰਡ ਕਰਦਾ ਹੈ ਜਿਸਦੀ ਤੁਹਾਨੂੰ ਸੁਰੱਖਿਅਤ ਰਹਿਣ ਲਈ ਜ਼ਰੂਰਤ ਹੋਵੇਗੀ। ਜੇ ਤੁਸੀਂ ਵੱਖ ਹੋ ਜਾਂਦੇ ਹੋ ਤਾਂ ਦੂਜਿਆਂ ਨਾਲ ਕਿਵੇਂ ਸੰਪਰਕ ਕਰੀਏ ਇਹ ਪਤਾ ਲਗਾਉਣ ਵਿੱਚ ਵੀ ਇਹ ਤੁਹਾਡੀ ਸਹਾਇਤਾ ਕਰੇਗਾ।
ਸਾਰੀਆਂ ਵਸਤਾਂ ਇੱਕ ਜਾਂ ਦੋ ਡੱਬਿਆਂ ਵਿੱਚ ਰੱਖੋ, ਜਿਵੇਂ ਕਿ ਪਲਾਸਟਿਕ ਬਿਨ ਜਾਂ ਡਫਲ ਬੈਗ ਵਿੱਚ (ਜਿਸਨੂੰ ਤੁਸੀਂ ਅਸਾਨੀ ਨਾਲ ਚੁੱਕ ਸਕੋ)। ਇਸ ਨੂੰ ਘਰ ਵਿੱਚ ਅਜਿਹੀ ਥਾਂ 'ਤੇ ਰੱਖੋ ਜਿੱਥੇ ਤੁਸੀਂ ਅਸਾਨੀ ਨਾਲ ਪਹੁੰਚ ਸਕੋ, ਜਿਵੇਂ ਕਿ ਹਾਲ ਵਿਚਲੀ ਕਲੋਜ਼ੇਟ, ਵਾਧੂ ਕਮਰੇ ਜਾਂ ਗਰਾਜ ਵਿੱਚ। ਇਸ ਵਿੱਚ ਸ਼ਾਮਿਲ ਕਰੋ:
ਗਰੈਬ-ਐਂਡ-ਗੋ ਬੈਗ ਇੱਕ ਛੋਟੀ ਐਮਰਜੰਸੀ ਕਿੱਟ ਹੈ, ਜਿਸ ਨੂੰ ਤੁਸੀਂ ਲੋੜ ਪੈਣ 'ਤੇ ਤੁਰੰਤ ਆਪਣੇ ਨਾਲ ਅਸਾਨੀ ਨਾਲ ਲਿਜਾ ਸਕਦੇ ਹੋ। ਆਪਣੇ ਘਰ, ਕੰਮ ਵਾਲੀ ਥਾਂ ਅਤੇ ਵਾਹਨ ਲਈ ਗਰੈਬ-ਐਂਡ-ਗੋ ਬੈਗ ਬਣਾਉਣਾ ਇੱਕ ਚੰਗਾ ਵਿਚਾਰ ਹੈ।
ਇਸ ਵਿੱਚ ਸ਼ਾਮਿਲ ਕਰੋ:
ਬਹੁਤੇ ਲੋਕਾਂ ਨੂੰ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਹਰ ਰੋਜ਼ ਚਾਰ ਲੀਟਰ ਪਾਣੀ ਦੀ ਲੋੜ ਪੈਂਦੀ ਹੈ, ਪਰ ਕੁਝ ਲੋਕਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਪੈ ਸਕਦੀ ਹੈ। ਉਦਾਹਰਣ ਵਜੋਂ, ਬੱਚੇ, ਉਹ ਲੋਕ ਜੋ ਨਰਸਿੰਗ ਕਰ ਰਹੇ ਹਨ ਜਾਂ ਉਹ ਲੋਕ ਜੋ ਬਿਮਾਰ ਹਨ। ਵੱਧ ਤਾਪਮਾਨ ਸਮੇਂ ਪਾਣੀ ਦੀ ਲੋੜ ਦੁੱਗਣੀ ਹੋ ਸਕਦੀ ਹੈ।
ਪਾਲਤੂ ਜਾਨਵਰਾਂ ਨੂੰ ਹਰ ਰੋਜ਼ ਸਰੀਰ ਦੇ ਪ੍ਰਤੀ ਕਿਲੋ ਭਾਰ ਦੇ ਹਿਸਾਬ ਨਾਲ 30 ਐੱਮ ਐੱਲ ਪਾਣੀ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ, ਇੱਕ ਬਿੱਲੀ ਜਾਂ ਛੋਟੇ ਕੁੱਤੇ ਨੂੰ ਹਰ ਰੋਜ਼ ਘੱਟੋ ਘੱਟ ਅੱਧਾ ਕੱਪ ਪਾਣੀ ਦੀ ਲੋੜ ਪੈਂਦੀ ਹੈ।
ਐਮਰਜੰਸੀ ਕਿੱਟ ਲਈ ਬੋਤਲ ਵਾਲਾ ਪਾਣੀ ਖਰੀਦੋ। ਇਸ ਨੂੰ ਅਸਲੀ ਕੰਟੇਨਰ ਵਿੱਚ ਹੀ ਅਜਿਹੇ ਠੰਡੇ ਅਤੇ ਹਨੇਰੇ ਵਾਲੇ ਥਾਂ 'ਤੇ ਰੱਖੋ ਜਿੱਥੇ ਤੁਸੀਂ ਅਸਾਨੀ ਨਾਲ ਪਹੁੰਚ ਸਕੋ।
ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ:
ਜੇ ਤੁਹਾਡੀ ਨਿਯਮਤ ਪਾਣੀ ਦੀ ਸਪਲਾਈ ਦੂਸ਼ਿਤ ਹੋ ਜਾਂਦੀ ਹੈ, ਤੁਸੀਂ ਪਾਣੀ ਨੂੰ ਸਾਫ ਕਰਕੇ ਆਪ ਬੋਤਲ ਵਿੱਚ ਪਾ ਸਕਦੇ ਹੋ। ਜੇ ਤੁਸੀਂ ਵਾਟਰ ਫਿਲਟਰੇਸ਼ਨ ਉਪਕਰਣ (ਡੀਵਾਈਸ) ਦੀ ਵਰਤੋਂ ਕਰਦੇ ਹੋ, ਤਾਂ ਕੁਝ ਬੋਤਲਬੰਦ ਪਾਣੀ ਨੂੰ ਵੀ ਸਟੋਰ ਕਰਨਾ ਇੱਕ ਚੰਗਾ ਵਿਚਾਰ ਹੈ।