ਕੋਵਿਡ-19 ਲਈ ਟੀਕਾਕਰਣ

Publication date: March 28, 2025

ਟੀਕਾਕਰਣ ਕੋਵਿਡ-19 ਤੋਂ ਹੋਣ ਵਾਲੀ ਗੰਭੀਰ ਬਿਮਾਰੀ ਤੋਂ ਆਪਣੇ ਆਪ ਨੂੰ ਬਚਾਉਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ। 

English 繁體中文 简体中文 | Français ਪੰਜਾਬੀ | فارسی  | Tagalog 한국어 Español عربى  | Tiếng Việt 日本語 हिंदी УкраїнськаРусский

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ‘ਤੇ

ਸਪ੍ਰਿੰਗ ਕੋਵਿਡ-19 ਵੈਕਸੀਨ ਲਈ ਯੋਗਤਾ 

ਬੀ.ਸੀ. ਦਾ ਕੋਵਿਡ-19 ਸਪ੍ਰਿੰਗ ਪ੍ਰੋਗਰਾਮ 8 ਅਪ੍ਰੈਲ ਤੋਂ 30 ਜੂਨ ਤੱਕ ਚੱਲੇਗਾ। ਇਹ ਪ੍ਰੋਗਰਾਮ ਗੰਭੀਰ ਕੋਵਿਡ-19 ਬਿਮਾਰੀ ਜਾਂ ਇਸ ਨਾਲ ਸੰਬੰਧਤ ਗੁੰਝਲਦਾਰ ਸਮੱਸਿਆਵਾਂ ਦੇ ਸਭ ਤੋਂ ਵੱਧ ਜੋਖਮ ਵਾਲੇ ਲੋਕਾਂ ਨੂੰ ਵੈਕਸੀਨ ਪ੍ਰਦਾਨ ਕਰਨ 'ਤੇ ਕੇਂਦ੍ਰਤ ਹੈ। ਸਪ੍ਰਿੰਗ ਟੀਕਾਕਰਣ ਮਾਰਗਦਰਸ਼ਨ ‘ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ’ (National Advisory Committee on Immunization, NACI) ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦਾ ਹੈ। 

ਸਪ੍ਰਿੰਗ ਖੁਰਾਕ ਪ੍ਰਾਪਤ ਕਰਨ ਲਈ ਹੇਠ ਲਿਖੇ ਗਰੁੱਪਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ:  

  • 65 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਾਲਗ  
  • 55 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਇੰਡੀਜਨਸ (ਮੂਲ ਨਿਵਾਸੀ) ਬਾਲਗ  
  • ਲੌਂਗ-ਟਰਮ ਕੇਅਰ ਹੋਮ ਅਤੇ ਅਸਿਸਟਿਡ ਲਿਵਿੰਗ ਫੈਸੀਲਿਟੀਆਂ ਦੇ ਬਾਲਗ ਵਸਨੀਕ (ਪਲੇਸਮੈਂਟ ਦੀ ਉਡੀਕ ਕਰ ਰਹੇ ਲੋਕਾਂ ਸਮੇਤ) 
  • ਛੇ ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਵਿਅਕਤੀ ਜਿਨ੍ਹਾਂ ਦਾ ਡਾਕਟਰੀ ਤੌਰ ‘ਤੇ ਬੇਹੱਦ ਕਮਜ਼ੋਰ ਹੋਣ ਦਾ ਨਿਦਾਨ ਕੀਤਾ ਗਿਆ ਹੈ (CEV 1 ਜਾਂ CEV 2 ਅਵਸਥਾ) 

ਜੇ ਤੁਸੀਂ ਯੋਗ ਹੋ ਅਤੇ ਪਹਿਲਾਂ ਹੀ ‘ਗੈਟ ਵੈਕਸੀਨੇਟਿਡ ਸਿਸਟਮ’ ਵਿੱਚ ਰਜਿਸਟਰਡ ਹੋ, ਤਾਂ ਤੁਹਾਨੂੰ ਤੁਹਾਡੀ ਯੋਗਤਾ ਦੇ ਅਧਾਰ 'ਤੇ 8 ਅਪ੍ਰੈਲ ਤੋਂ 16 ਅਪ੍ਰੈਲ, 2025 ਦੇ ਵਿਚਕਾਰ ਸੂਚਿਤ ਕੀਤਾ ਜਾਵੇਗਾ। ਆਪਣੀ ਅਪੌਇੰਟਮੈਂਟ ਪਹਿਲਾਂ ਤੋਂ ਬੁੱਕ ਕਰਨਾ ਸਭ ਤੋਂ ਵਧੀਆ ਰਹੇਗਾ। 

ਇਹ ਵੈਕਸੀਨ ਲਗਭਗ 400 ਫਾਰਮੇਸੀਆਂ ਦੇ ਨਾਲ-ਨਾਲ ਸਿਹਤ-ਅਥੌਰਿਟੀ ਕਲੀਨਿਕ, ਕੁਝ ਪ੍ਰਾਇਮਰੀ-ਕੇਅਰ ਦਫ਼ਤਰ, ਕਮਿਊਨਿਟੀ ਹੈਲਥ ਸੈਂਟਰ, ਲੌਂਗ-ਟਰਮ ਕੇਅਰ ਹੋਮ ਅਤੇ ਫਰਸਟ ਨੇਸ਼ਨਜ਼ ਕਮਿਊਨਿਟੀਆਂ ਵਿੱਚ ਉਪਲਬਧ ਹੋਵੇਗੀ। ਜਨਤਕ ਸਿਹਤ ਯੂਨਿਟਾਂ ਕੋਲ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀ ਵੈਕਸੀਨ ਉਪਲਬਧ ਹੋਵੇਗੀ। 

ਇਹ ਸਪ੍ਰਿੰਗ ਪ੍ਰੋਗਰਾਮ ਉਸੇ ਕੋਵਿਡ-19 ਵੈਕਸੀਨ ਦੀ ਵਰਤੋਂ ਕਰੇਗਾ ਜੋ ਹਾਲ ਹੀ ਦੇ ਸਾਹ ਦੀ ਬਿਮਾਰੀ ਦੇ ਮੌਸਮ ਦੌਰਾਨ ਵਰਤੀ ਜਾ ਰਹੀ ਸੀ, ਜੋ ਕਿ KP.2 ਕੋਵਿਡ-19 ਸਬਵੇਰੀਐਂਟ ਨੂੰ ਨਿਸ਼ਾਨਾ ਬਣਾਉਣ ਵਾਲੀਆਂ mRNA ਵੈਕਸੀਨਾਂ ਹਨ। 

ਕੋਵਿਡ-19 ਟੀਕਾਕਰਣ ਦੀ ਤਾਜ਼ਾ ਜਾਣਕਾਰੀ ਤੋਂ ਜਾਣੂ ਰਹੋ

ਜੇ ਤੁਸੀਂ ਗੰਭੀਰ ਬਿਮਾਰੀ ਦੇ ਜੋਖਮ ਵਾਲੇ ਗਰੁੱਪਾਂ ਵਿੱਚ ਨਹੀਂ ਹੋ ਅਤੇ ਸਪ੍ਰਿੰਗ ਖੁਰਾਕ ਵਾਸਤੇ ਤੁਹਾਡੀ ਯੋਗਤਾ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਸਲਾਹ-ਮਸ਼ਵਰਾ ਕਰੋ ਜਾਂ ਆਪਣੀ ਸਥਾਨਕ ਫਾਰਮੇਸੀ ਜਾਂ ਕੌਲ ਸੈਂਟਰ ਨੂੰ ਫ਼ੋਨ ਕਰੋ। 

ਜੇ ਤੁਸੀਂ ਬੀ.ਸੀ. ਵਿੱਚ ਕੋਵਿਡ-19 ਵੈਕਸੀਨ ਨਹੀਂ ਲਗਵਾਈ ਹੈ।

ਅਪੌਇੰਟਮੈਂਟ ਬੁੱਕ ਕਰਨ ਵਾਸਤੇ ਆਪਣਾ ਸੱਦਾ ਪ੍ਰਾਪਤ ਕਰਨ ਲਈ ‘ਗੈਟ ਵੈਕਸਿਨੇਟਿਡ ਸਿਸਟਮ’ ਵਿੱਚ ਰਜਿਸਟਰ ਕਰੋ। ਹੇਠਾਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ। 

ਕਦਮ 1 - ਗੈਟ ਵੈਕਸੀਨੇਟਿਡ ਸਿਸਟਮ ਨਾਲ ਰਜਿਸਟਰ ਕਰੋ

ਅਪੌਇੰਟਮੈਂਟ ਬੁੱਕ ਕਰਨ ਅਤੇ ਆਪਣੇ ਫਲੂ ਅਤੇ ਕੋਵਿਡ-19 ਟੀਕਾਕਰਣ ਸੰਬੰਧੀ ਤਾਜ਼ਾ ਜਾਣਕਾਰੀ ਲਈ, ਆਪਣੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ‘ਗੈਟ ਵੈਕਸੀਨੇਟਿਡ ਸਿਸਟਮ’ ਵਿੱਚ ਰਜਿਸਟਰ ਕਰੋ

ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਰਜਿਸਟਰ ਕਰ ਸਕਦੇ ਹੋ, ਜਿਵੇਂ ਕਿ ਆਪਣੇ ਮਾਪੇ, ਦਾਦਾ-ਦਾਦੀ/ਨਾਨਾ-ਨਾਨੀ ਜਾਂ ਆਪਣੇ ਬੱਚੇ ਨੂੰ। ਅਸੀਂ ਤੁਹਾਨੂੰ ਕਦੇ ਵੀ ਤੁਹਾਡਾ ਸੋਸ਼ਲ ਇਨਸ਼ੋਰੈਂਸ ਨੰਬਰ, ਡਰਾਈਵਿੰਗ ਲਾਇਸੈਂਸ ਨੰਬਰ ਜਾਂ ਬੈਂਕਿੰਗ ਅਤੇ ਕ੍ਰੈਡਿਟ ਕਾਰਡ ਦੇ ਵੇਰਵੇ ਨਹੀਂ ਪੁੱਛਾਂਗੇ।

ਸਭ ਤੋਂ ਤੇਜ਼ ਵਿਕਲਪ: ਔਨਲਾਈਨ

ਔਨਲਾਈਨ ਰਜਿਸਟਰ ਕਰਨ ਲਈ, ਤੁਹਾਡੇ ਲਈ ਇਹ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ ਹੈ:

  • ਨਾਂ ਦਾ ਪਹਿਲਾ ਅਤੇ ਅੰਤਿਮ ਹਿੱਸਾ
  • ਜਨਮ ਮਿਤੀ
  • ਪੋਸਟਲ ਕੋਡ
  • ਪਰਸਨਲ ਹੈਲਥ ਨੰਬਰ (PHN)
  • ਇੱਕ ਈਮੇਲ ਪਤਾ ਜੋ ਨਿਯਮਿਤ ਤੌਰ 'ਤੇ ਚੈੱਕ ਕੀਤਾ ਜਾਂਦਾ ਹੈ ਜਾਂ ਇੱਕ ਅਜਿਹਾ ਫ਼ੋਨ ਨੰਬਰ ਜਿੱਥੇ ਟੈਕਸਟ ਮੈਸੇਜ ਭੇਜੇ ਜਾ ਸਕਦੇ ਹਨ 

ਆਪਣੇ ਬੀ.ਸੀ. ਡਰਾਈਵਰ ਲਾਇਸੈਂਸ, ਬੀ ਸੀ ਸਰਵਿਸਿਜ਼ ਕਾਰਡ ਜਾਂ ਕੇਅਰ ਕਾਰਡ ਦੇ ਪਿੱਛੇ ਦਿੱਤੇ ਆਪਣੇ PHN ਨੂੰ ਲੱਭੋ।

ਔਨਲਾਈਨ ਰਜਿਸਟਰ ਕਰੋ ਇਸ ਵਿੱਚ 2 ਮਿੰਟ ਲੱਗਦੇ ਹਨ।

ਹੋਰ ਰਜਿਸਟਰੇਸ਼ਨ ਅਤੇ ਬੁਕਿੰਗ ਵਿਕਲਪ

 

ਫ਼ੋਨ ਦੁਆਰਾ - ਜੇ ਤੁਹਾਡੇ ਕੋਲ PHN ਨਹੀਂ ਹੈ ਤਾਂ ਇਹ ਵਿਕਲਪ ਚੁਣੋ

ਜੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ (PHN) ਨਹੀਂ ਹੈ, ਤਾਂ ਤੁਹਾਨੂੰ ਫ਼ੋਨ ਦੁਆਰਾ ਰਜਿਸਟਰ ਕਰਨ ਦੀ ਲੋੜ ਹੈ। ਤੁਹਾਡੇ ਲਈ ਇੱਕ PHN ਬਣਾਇਆ ਜਾਵੇਗਾ।

ਕੌਲ ਕਰੋ: 1-833-838-2323 | ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। ਸਟੈਟ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ | ਅਨੁਵਾਦਕ ਉਪਲਬਧ ਹਨ

ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261

 

ਕਿਸੇ ਸਰਵਿਸ ਬੀ ਸੀ ਦਫਤਰ ਵਿਖੇ

ਤੁਸੀਂ ਸਾਰੇ ਸਰਵਿਸ ਬੀ ਸੀ ਦਫਤਰਾਂ ਵਿਖੇ ਵਿਅਕਤੀਗਤ ਤੌਰ 'ਤੇ ਰਜਿਸਟਰ ਕਰ ਸਕਦੇ ਹੋ। 

ਦਫਤਰ ਦੇ ਘੰਟੇ ਲੋਕੇਸ਼ਨ ਅਨੁਸਾਰ ਵੱਖੋ ਵੱਖਰੇ ਹੁੰਦੇ ਹਨ। ਜਾਣ ਤੋਂ ਪਹਿਲਾਂ ਚੈੱਕ ਕਰੋ।

ਹਰ ਕੋਈ ਟੀਕਾਕਰਣ ਕਰਵਾ ਸਕਦਾ ਹੈ, ਭਾਵੇਂ ਤੁਹਾਡੇ ਕੋਲ PHN ਜਾਂ ਹੋਰ ਦਸਤਾਵੇਜ਼ ਨਾ ਹੋਣ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਨੇਡੀਅਨ ਨਾਗਰਿਕ ਹੋ।

ਜੇ ਤੁਸੀਂ ਬੀ.ਸੀ. ਤੋਂ ਬਾਹਰ ਪਹਿਲਾਂ ਹੀ ਡੋਜ਼ ਲੈ ਚੁੱਕੇ ਹੋ, ਤਾਂ ਵੀ ਰਜਿਸਟਰ ਕਰੋ। 

ਤੁਹਾਡੀ ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਕਦੇ ਵੀ ਹੋਰ ਏਜੰਸੀਆਂ ਜਾਂ ਸਰਕਾਰ ਦੇ ਕਿਸੇ ਹਿੱਸਿਆਂ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ।
 

ਕਦਮ 2. ਆਪਣੀ ਅਪੌਇੰਟਮੈਂਟ ਬੁੱਕ ਕਰੋ

‘ਗੈਟ ਵੈਕਸੀਨੇਟਿਡ’ ਲਈ ਰਜਿਸਟਰ ਹੋਣ ਤੋਂ ਬਾਅਦ, ਅਸੀਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਭੇਜਾਂਗੇ। ਆਪਣੀ ਵੈਕਸੀਨ ਦੀ ਅਪੌਇੰਟਮੈਂਟ ਔਨਲਾਈਨ ਜਾਂ ਫ਼ੋਨ ਰਾਹੀਂ ਬੁੱਕ ਕਰਨ ਲਈ ਆਪਣੀ  ਨੋਟੀਫਿਕੇਸ਼ਨ ਵਿੱਚ ਦਿੱਤੇ ਲਿੰਕ ਦੀ ਵਰਤੋਂ ਕਰੋ।

ਕਦਮ 3.  ਆਪਣੀ ਅਪੌਇੰਟਮੈਂਟਤੇ ਕੀ ਉਮੀਦ ਕੀਤੀ ਜਾਵੇ 

ਆਪਣੀ ਅਪੌਇੰਟਮੈਂਟ ‘ਤੇ ਜਾਣ ਤੋਂ ਪਹਿਲਾਂ HealthLinkBC ‘ਤੇ ਦਿੱਤੀ ਕੋਵਿਡ-19 ਵੈਕਸੀਨ ਸੁਰੱਖਿਆ ਜਾਣਕਾਰੀ ਦੀ ਸਮੀਖਿਆ ਕਰੋ। ਆਪਣੀ ਅਪੌਇੰਟਮੈਂਟ ‘ਤੇ ਕੁੱਲ ਮਿਲਾ ਕੇ 15 ਤੋਂ 30 ਮਿੰਟ ਲਈ ਮੌਜੂਦ ਰਹਿਣ ਦੀ ਯੋਜਨਾ ਬਣਾਓ।

ਤਿਆਰੀ ਕਰ ਕੇ ਆਓ 

ਆਪਣੀ ਅਪੌਇੰਟਮੈਂਟ ਲਈ ਤਿਆਰੀ ਕਰੋ: 

  • ਵਰਤ ਰੱਖਣ ਦੀ ਲੋੜ ਨਹੀਂ। ਪਾਣੀ ਜ਼ਰੂਰ ਪੀਓ 
  • ਆਪਣੀ ਬੁਕਿੰਗ ਕਨਫਰਮੇਸ਼ਨ ਅਤੇ ਫੋਟੋ ਆਈ.ਡੀ. ਲੈ ਕੇ ਆਓ  
  • ਛੋਟੀ ਬਾਂਹ ਵਾਲੀ ਕਮੀਜ਼ ਪਾਓ 
  • ਆਪਣੀ ਅਪੌਇੰਟਮੈਂਟ ਲਈ ਤੈਅ ਸਮੇਂ ਤੋਂ ਕੁਝ ਮਿੰਟ ਪਹਿਲਾਂ ਪਹੁੰਚੋ 

ਆਪਣੀ ਅਪੌਇੰਟਮੈਂਟ ਦੌਰਾਨ 

ਫਾਰਮੇਸੀ ਜਾਂ ਕਲੀਨਿਕ ‘ਤੇ: 

  • ਆਪਣੀ ਫੋਟੋ-ਆਈ ਡੀ ਅਤੇ ਬੁਕਿੰਗ ਕਨਫਰਮੇਸ਼ਨ ਨਾਲ ਚੈਕ-ਇਨ ਕਰੋ। ਤੁਸੀਂ ਟੀਕਾ ਲਗਵਾਉਣ ਲਈ ਕਿਸੇ ਪ੍ਰਾਈਵੇਟ ਥਾਂ ਦੀ ਮੰਗ ਕਰ ਸਕਦੇ ਹੋ 
  • ਆਪਣੀ ਵੈਕਸੀਨ ਦੀ ਖੁਰਾਕ ਪ੍ਰਾਪਤ ਕਰੋ 
  • ਆਪਣਾ ਸ਼ੌਟ ਲੈਣ ਤੋਂ ਬਾਅਦ ਤੁਸੀਂ ਇੱਕ ਨਿਰੀਖਣ ਵਾਲੀ ਥਾਂ ‘ਤੇ ਲਗਭਗ 15 ਮਿੰਟ ਲਈ ਉਡੀਕ ਕਰੋਗੇ 

ਕਦਮ 4.  ਆਪਣੀ ਅਪੌਇੰਟਮੈਂਟ ਤੋਂ ਬਾਅਦ 

HealthLink BC ਤੋਂ ਇਮਿਊਨਾਈਜ਼ੇਸ਼ਨ ਤੋਂ ਬਾਅਦ ਦੇਖਭਾਲ ਦੀ ਸਮੀਖਿਆ ਕਰੋ। 

ਵੈਕਸੀਨ ਲਈ ਆਪਣੇ ਵਿਕਲਪਾਂ ਨੂੰ ਸਮਝੋ  ​

 

ਬੀ.ਸੀ. ਵਿੱਚ ਉਪਲਬਧ ਵੈਕਸੀਨ

ਹੈਲਥ ਕੈਨੇਡਾ ਕੋਲ ਇਹ ਯਕੀਨੀ ਬਣਾਉਣ ਲਈ ਮਨਜ਼ੂਰੀ ਦੀ ਪੂਰੀ ਪ੍ਰਕਿਰਿਆ ਹੈ ਕਿ ਸਾਰੇ ਵੈਕਸੀਨ ਅਤੇ ਦਵਾਈਆਂ ਸੁਰੱਖਿਅਤ ਹਨ। ਅੱਪਡੇਟ ਕੀਤੇ  ਉਹ mRNA ਵੈਕਸੀਨ ਜੋ ਕੋਵਿਡ-19 ਦੇ ਨਵੇਂ ਵੇਰੀਐਂਟ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ, 6 ਮਹੀਨੇ ਦੀ ਉਮਰ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹਨ। 

ਕੈਨੇਡਾ ਵਿੱਚ ਨਵੇਂ ਮਨਜ਼ੂਰ ਕੀਤੇ ਗਏ ਵੈਕਸੀਨ ਲੱਭੋ। 

ਤੁਹਾਨੂੰ ਗੈਰ-mRNA ਵੈਕਸੀਨ ਚਾਹੀਦੀ ਹੈ

ਇਸ ਸਮੇਂ ਨੋਵਾਵੈਕਸ (Novavax) ਸਮੇਤ, ਗੈਰ-mRNA ਕੋਵਿਡ-19 ਵੈਕਸੀਨ ਉਪਲਬਧ ਨਹੀਂ ਹੈ। 

ਜੇ ਤੁਸੀਂ mRNA ਕੋਵਿਡ-19 ਵੈਕਸੀਨ ਨਹੀਂ ਲੈ ਸਕਦੇ, ਤਾਂ ਜੇ ਤੁਹਾਨੂੰ ਕੋਵਿਡ-19 ਹੋ ਜਾਂਦਾ ਹੈ ਤਾਂ ਇਲਾਜ ਦੇ ਹੋਰ ਵਿਕਲਪਾਂ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ।

 

ਬੱਚਿਆਂ ਅਤੇ ਨੌਜਵਾਨਾਂ ਲਈ ਵੈਕਸੀਨ

ਕੋਵਿਡ-19 ਵੈਕਸੀਨ ਤੁਹਾਡੇ ਬੱਚੇ ਦੀ ਰੁਟੀਨ ਟੀਕਾਕਰਣ ਲੜੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ।

ਤੁਹਾਡਾ ਬੱਚਾ ਬਚਪਨ ਦੇ ਹੋਰ ਵੈਕਸੀਨ ਦੇ ਸਮੇਂ, ਕੋਵਿਡ-19 ਵੈਕਸੀਨ ਲੈ ਸਕਦਾ ਹੈ, ਜਿਸ ਵਿੱਚ ਇਨਫਲੂਐਂਜ਼ਾ (ਫਲੂ) ਵੈਕਸੀਨ ਵੀ ਸ਼ਾਮਲ ਹੈ। ਜੇ ਤੁਹਾਡੇ ਇੱਕ ਨਾਲੋਂ ਜ਼ਿਆਦਾ ਬੱਚੇ ਹਨ, ਤਾਂ ਉਹਨਾਂ ਸਾਰਿਆਂ ਨੂੰ ਵੱਖ-ਵੱਖ ਅਪੌਇੰਟਮੈਂਟ ਦੀ ਲੋੜ ਹੈ।

15 ਤੋਂ 30 ਮਿੰਟਾਂ ਲਈ ਆਪਣੇ ਬੱਚੇ ਨਾਲ ਅਪੌਇੰਟਮੈਂਟ 'ਤੇ ਰਹਿਣ ਦੀ ਯੋਜਨਾ ਬਣਾਓ।

ਵੈਕਸੀਨ ਦੀ ਅਪੌਇੰਟਮੈਂਟ ਦੌਰਾਨ ਸਹਿਮਤੀ ਦਿਓ

ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਵਾਉਣ ਲਈ ਸਹਿਮਤੀ ਦੀ ਲੋੜ ਹੈ। ਤੁਹਾਨੂੰ ਅਪੌਇੰਟਮੈਂਟ ਦੌਰਾਨ ਸਹਿਮਤੀ ਦੇਣ ਲਈ ਕਿਹਾ ਜਾਵੇਗਾ।

ਕਿਸੇ ਬੱਚੇ ਲਈ ਸਹਿਮਤੀ ਇਹ ਦੇ ਸਕਦੇ ਹਨ:

  • ਮਾਪੇ, ਕਨੂੰਨੀ ਸਰਪ੍ਰਸਤ ਜਾਂ ਫੌਸਟਰ ਪੇਰੈਂਟ
  • ਕਸਟੋਡੀਅਲ ਸੰਭਾਲ ਕਰਤਾ ਜਿਵੇਂ ਕਿ ਦਾਦਾ-ਦਾਦੀ ਜਾਂ ਰਿਸ਼ਤੇਦਾਰ

ਕੇਵਲ ਇੱਕ ਮਾਪੇ, ਕਨੂੰਨੀ ਸਰਪ੍ਰਸਤ ਜਾਂ ਫੌਸਟਰ ਪੇਰੈਂਟ ਨੂੰ ਸਹਿਮਤੀ ਦੇਣ ਦੀ ਲੋੜ ਹੁੰਦੀ ਹੈ।

 

ਤੁਹਾਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ

ਭਾਵੇਂ ਤੁਹਾਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ ਅਤੇ ਤੁਸੀਂ ਠੀਕ ਹੋ ਗਏ ਹੋ, ਫਿਰ ਵੀ ਤੁਹਾਨੂੰ ਟੀਕਾਕਰਣ ਕਰਵਾਉਣਾ ਚਾਹੀਦਾ ਹੈ।

ਜੇ ਤੁਸੀਂ ਹਾਲ ਹੀ ਵਿੱਚ ਬਿਮਾਰ ਸੀ, ਤਾਂ ਆਪਣੇ ਲੱਛਣ ਖਤਮ ਹੋਣ ਤੋਂ ਬਾਅਦ ਤੁਸੀਂ ਵੈਕਸੀਨ ਲਗਵਾ ਸਕਦੇ ਹੋ।

ਜੇ ਤੁਹਾਡੇ ਕੋਲ ਅਪੌਇੰਟਮੈਂਟ ਹੈ ਪਰ ਤੁਹਾਡੇ ਵਿੱਚ ਅਜੇ ਵੀ ਲੱਛਣ ਹਨ, ਤਾਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਦੀ ਅਪੌਇੰਟਮੈਂਟ ਮੁੜ-ਨਿਰਧਾਰਤ ਕਰੋ।

 

ਹੋਰ ਵਿਚਾਰ

ਜ਼ਿਆਦਾਤਰ ਲੋਕ ਜੋ ਯੋਗ ਹਨ, ਉਹ ਕੋਵਿਡ-19 ਦੇ ਵਿਰੁੱਧ ਸੁਰੱਖਿਅਤ ਢੰਗ ਨਾਲ ਟੀਕਾਕਰਣ  ਕਰਵਾ ਸਕਦੇ ਹਨ, ਹਾਲਾਂਕਿ ਵੈਕਸੀਨ ਦੇ ਕੁਝ ਹਿੱਸਿਆਂ ਤੋਂ ਗੰਭੀਰ ਐਲਰਜੀ ਵਾਲੇ ਬਹੁਤ ਘੱਟ ਗਿਣਤੀ ਵਿੱਚ ਲੋਕਾਂ ਨੂੰ ਵਿਕਲਪਾਂ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ। 

ਹੋਰ ਜਾਣਨ ਲਈ ਬੀ ਸੀ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਦੇ ਵੈਕਸੀਨ ਕੰਸਿਡਰੇਸ਼ਨਸ (vaccine considerations) ਪੰਨੇ 'ਤੇ ਜਾਓ। 

ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੀ ਕਮਿਊਨਿਟੀ ਨੂੰ ਕੋਵਿਡ-19 ਤੋਂ ਕਿਵੇਂ ਸੁਰੱਖਿਅਤ ਰੱਖਣਾ ਹੈ, ਇਸ ਬਾਰੇ ਹੈਲਥਲਿੰਕ ਬੀ ਸੀ ‘ਤੇ ਹੋਰ ਪੜ੍ਹੋ।

ਤੁਹਾਡੇ ਟੀਕਾਕਰਣ ਦਾ ਰਿਕਾਰਡ

ਜਦੋਂ ਤੁਸੀਂ ਟੀਕਾਕਰਣ ਕਰਵਾਉਂਦੇ ਹੋ, ਤਾਂ ਤੁਹਾਡੀ ਜਾਣਕਾਰੀ ਨੂੰ ਇਲੈਕਟ੍ਰਾਨਿਕ ‘ਪ੍ਰੋਵਿੰਸ਼ੀਅਲ ਇਮਊਨਾਈਜ਼ੇਸ਼ਨ ਰਜਿਸਟਰੀ’ ਵਿੱਚ ਦਾਖਲ ਕੀਤਾ ਜਾਵੇਗਾ। ਤੁਸੀਂ ਆਪਣੇ ਟੀਕਾਕਰਣ ਰਿਕਾਰਡ ਤੱਕ ਔਨਲਾਈਨ ਪਹੁੰਚ ਕਰ ਸਕਦੇ ਹੋ ਜਾਂ ਫ਼ੋਨ ਰਾਹੀਂ ਜਾਂ ਕਿਸੇ ਸਰਵਿਸ ਬੀ ਸੀ ਦਫਤਰ ਵਿਖੇ ਇੱਕ ਪ੍ਰਿੰਟ ਕੀਤੀ ਕਾਪੀ ਦੀ ਬੇਨਤੀ ਕਰ ਸਕਦੇ ਹੋ।

ਔਨਲਾਈਨ: 

ਆਪਣੇ ਟੀਕਾਕਰਣ ਰਿਕਾਰਡਾਂ ਨੂੰ ਦੇਖਣ ਜਾਂ ਅੱਪਡੇਟ ਕਰਨ ਅਤੇ ਟੀਕਾਕਰਣ ਦਸਤਾਵੇਜ਼ਾਂ ਦੇ ਆਪਣੇ ਪ੍ਰਮਾਣ ਨੂੰ ਡਾਊਨਲੋਡ ਕਰਨ ਲਈ ਹੈਲਥ ਗੇਟਵੇਅ ਲਈ ਰਜਿਸਟਰ ਕਰੋ।

ਰਜਿਸਟਰ ਕਰਨ ਲਈ ਤੁਹਾਨੂੰ ਬੀ ਸੀ ਸਰਵਿਸਿਜ਼ ਕਾਰਡ ਦੀ ਲੋੜ ਹੈ।

ਫ਼ੋਨ: 

ਮੇਲ ਰਾਹੀਂ ਆਪਣੇ ਟੀਕਾਕਰਣ ਰਿਕਾਰਡ ਦੀ ਕਾਪੀ ਦੀ ਬੇਨਤੀ ਕਰਨ ਲਈ 1-833-838-2323 'ਤੇ ਕੌਲ ਕਰੋ। 

ਸਰਵਿਸ ਬੀ ਸੀ ਦਫਤਰ ਵਿਖੇ ਵਿਅਕਤੀਗਤ ਤੌਰ 'ਤੇ: 

ਤੁਸੀਂ ਸਾਰੇ ਸਰਵਿਸ ਬੀ ਸੀ ਦਫਤਰਾਂ ਵਿਖੇ ਆਪਣੇ ਟੀਕਾਕਰਣ ਰਿਕਾਰਡ ਦੀ ਇੱਕ ਪ੍ਰਿੰਟ ਕੀਤੀ ਕਾਪੀ ਪ੍ਰਾਪਤ ਕਰ ਸਕਦੇ ਹੋ।

 ਆਪਣੇ ਰਿਕਾਰਡ ਨੂੰ ਅੱਪਡੇਟ ਕਰੋ 

ਜੇ ਤੁਹਾਡੇ ਟੀਕਾਕਰਣ ਰਿਕਾਰਡ ‘ਹੈਲਥ ਗੇਟਵੇਅ’  (Health Gateway) 'ਤੇ ਨਹੀਂ ਹਨ, ਤਾਂ ਉਹਨਾਂ ਨੂੰ ਇਲੈਕਟ੍ਰਾਨਿਕ ‘ਪ੍ਰੋਵਿੰਸ਼ੀਅਲ ਇਮਊਨਾਈਜ਼ੇਸ਼ਨ ਰਜਿਸਟਰੀ’ ਵਿੱਚ ਦਾਖਲ ਕੀਤਾ ਜਾ ਸਕਦਾ ਹੈ।

 ਵੈਕਸੀਨ ਸੁਰੱਖਿਆ  

ਹੈਲਥ ਕੈਨੇਡਾ ਦੀ ਇੱਕ ਸੰਪੂਰਨ ਮਨਜ਼ੂਰੀ ਪ੍ਰਕਿਰਿਆ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੇ ਵੱਲੋਂ ਪ੍ਰਾਪਤ ਕੀਤੀਆਂ ਜਾਂਦੀਆਂ ਸਾਰੀਆਂ ਵੈਕਸੀਨ ਅਤੇ ਦਵਾਈਆਂ ਸੁਰੱਖਿਅਤ ਹਨ। 

  • ਵਰਤੋਂ ਲਈ ਮਨਜ਼ੂਰ ਕੀਤੇ ਜਾਣ ਤੋਂ ਪਹਿਲਾਂ ਵੈਕਸੀਨ ਦੀ ਵਿਆਪਕ ਜਾਂਚ ਕੀਤੀ ਜਾਂਦੀ ਹੈ 
  • ਹੈਲਥ ਕੈਨੇਡਾ ਵੱਲੋਂ ਵੈਕਸੀਨ ਦੀ ਸੁਰੱਖਿਆ ਦੀ ਨਿਰੰਤਰ ਨਿਗਰਾਨੀ ਜਾਰੀ ਹੈ 
  • ਹੈਲਥ ਕੈਨੇਡਾ ਵੱਲੋਂ ਸਮੀਖਿਆ ਕੀਤੇ ਗਏ ਡਾਟਾ ਵਿੱਚ ਸੁਰੱਖਿਆ ਪ੍ਰਤੀ ਕੋਈ ਵੱਡੀ ਸ਼ੰਕਾ ਨਜ਼ਰ ਨਹੀਂ ਆਈ 

ਕੋਵਿਡ-19 ਵੈਕਸੀਨ ਦੀ ਸੁਰੱਖਿਆ ਅਤੇ ਇਸ ਦੇ ਅਸਰਾਂ  ਬਾਰੇ ਹੈਲਥ ਕੈਨੇਡਾ ਦੇ ਦਿਸ਼ਾ-ਨਿਰਦੇਸ਼ਾਂ ਦੀ ਸਮੀਖਿਆ ਕਰੋ। 

ਤੁਹਾਨੂੰ ਮਦਦ ਦੀ ਲੋੜ ਹੈ

 

ਤੁਹਾਡੇ ਕੋਲ ਆਪਣਾ ਸੱਦਾ ਨਹੀਂ ਹੈ 

ਸੱਦਾ ਪ੍ਰਾਪਤ ਕਰਨ ਲਈ ਤੁਹਾਡਾ ਗੈਟ ਵੈਕਸੀਨੇਟਿਡ ਸਿਸਟਮ ਦੇ ਨਾਲ ਰਜਿਸਟਰਡ ਹੋਣਾ ਲਾਜ਼ਮੀ ਹੈ। ਜੇ ਤੁਹਾਨੂੰ ਅਜੇ ਤੁਹਾਡਾ ਸੱਦਾ ਪ੍ਰਾਪਤ ਨਹੀਂ ਹੋਇਆ ਜਾਂ ਨਹੀਂ ਲੱਭ ਰਿਹਾ ਤਾਂ: 

ਆਪਣਾ ਬੁਕਿੰਗ ਲਿੰਕ ਦੁਬਾਰਾ ਭੇਜੋ 

 

ਤੁਹਾਡੇ ਕੋਲ PHN ਨਹੀਂ ਹੈ

‘ਮੈਡੀਕਲ ਸਰਵਿਸਿਜ਼ ਪਲਾਨ’ ਨਾਲ ਰਜਿਸਟਰ ਹੋਏ ਬੀ.ਸੀ. ਦੇ ਹਰੇਕ ਵਸਨੀਕ ਨੂੰ ਸਿਹਤ ਸੰਭਾਲ ਲਈ ਜੀਵਨ ਭਰ ਲਈ ਪਛਾਣ ਦਾ ਇੱਕ ਵਿਲੱਖਣ ਪ੍ਰਮਾਣ ਦਿੱਤਾ ਜਾਂਦਾ ਹੈ, ਜਿਸ ਨੂੰ ਪਰਸਨਲ ਹੈਲਥ ਨੰਬਰ (PHN) ਕਿਹਾ ਜਾਂਦਾ ਹੈ। ਤੁਹਾਡਾ PHN ਤੁਹਾਡੇ ਬੀ ਸੀ ਸਰਵਿਸਿਜ਼ ਕਾਰਡ 'ਤੇ ਮਿਲ ਸਕਦਾ ਹੈ।

PHN ਲੱਭੋ ਜਾਂ ਬਣਾਓ। 

ਜੇ ਤੁਸੀਂ ਸਹੀ PHN ਦਿੱਤਾ ਹੈ ਪਰ ਲੌਗ-ਇਨ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਕਿਰਪਾ ਕਰਕੇ ਮਦਦ ਲਈ 1-833-838-2323 'ਤੇ ਕੌਲ ਸੈਂਟਰ ਨਾਲ ਸੰਪਰਕ ਕਰੋ।

 

ਤੁਸੀਂ ਬੀ.ਸੀ. ਦੇ ਵਸਨੀਕ ਨਹੀਂ ਹੋ 

ਗੈਰ-ਬੀ.ਸੀ. ਵਸਨੀਕ, ਆਪਣੇ ਸਥਾਨਕ ਸਿਹਤ ਅਥੌਰਿਟੀ ਪਬਲਿਕ ਹੈਲਥ ਯੂਨਿਟ ਨਾਲ ਸੰਪਰਕ ਕਰ ਸਕਦੇ ਹਨ। 

 

ਤੁਸੀਂ ਬੀ.ਸੀ. ਵਿੱਚ ਕੋਵਿਡ-19 ਬਾਰੇ ਹੋਰ ਜਾਣਨਾ ਚਾਹੁੰਦੇ ਹੋ।

ਜੇ ਕੋਵਿਡ-19 ਟੀਕਾਕਰਣ ਦੇ ਆਪਣੇ ਵਿਕਲਪਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਪੌਇੰਟਮੈਂਟ ਦਾ ਸਮਾਂ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕੌਲ ਸੈਂਟਰ ਨੂੰ ਫ਼ੋਨ ਕਰੋ। ਜੇ ਤੁਹਾਡੇ ਇਸ ਬਾਰੇ ਸਵਾਲ ਹਨ ਕਿ ਤੁਹਾਨੂੰ ਵੈਕਸੀਨ ਕਦੋਂ ਲੈਣੀ ਚਾਹੀਦੀ ਹੈ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ।

1-833-838-2323 ‘ਤੇ ਕੌਲ ਕਰੋ

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕਸਟੈਟ ਛੁੱਟੀਆਂ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ| ਅਨੁਵਾਦਕ ਉਪਲਬਧ ਹਨ 

ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261