ਸਰਕਾਰੀ ਸੇਵਾਵਾਂ ਲਈ ਮਦਦ ਪ੍ਰਾਪਤ ਕਰੋ

Last updated on July 30, 2024

English | 繁體中文 | 简体中文 | Français | ਪੰਜਾਬੀ 


ਸਰਵਿਸ ਬੀ ਸੀ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਤੁਹਾਨੂੰ ਗਾਈਡ ਕਰ ਸਕਦੀ ਹੈ। ਤੁਹਾਡੇ ਸਵਾਲ ‘ਤੇ ਸੋਚ-ਵਿਚਾਰ ਕਰਨ ਅਤੇ ਜਵਾਬ ਦੇਣ ਵਿੱਚ ਮਦਦ ਕਰਨ ਲਈ ਜਾਣਕਾਰੀ ਇਕੱਠੀ ਕੀਤੀ ਜਾ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7:30 ਵਜੇ ਤੋਂ ਸ਼ਾਮ 5 ਵਜੇ (ਪੈਸੀਫਿਕ ਟਾਈਮ) ਤੱਕ ਸੰਪਰਕ ਕਰੋ (ਬੀ.ਸੀ. ਦੀਆਂ ਸਟੈਟ ਛੁੱਟੀਆਂ ਨੂੰ ਛੱਡ ਕੇ)

ਵਿਸਤਾਰ ਵਿੱਚ ਜਾਣਕਾਰੀ ਲਓ

ਸਾਨੂੰ ਟੋਲ-ਫ਼੍ਰੀ ਕਾਲ ਕਰੋ: 1-800-663-7867 

ਕੈਨੇਡਾ ਤੋਂ ਬਾਹਰ/ਯੂ ਐਸ ਏ: 1-604-660-2421

220 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ, ਜਿਸ ਵਿੱਚ ਸ਼ਾਮਲ ਹਨ: 

  • 國粵語
  • ਪੰਜਾਬੀ
  • Українська
  • Español
  • 한국어
  • فارسی
  • Français

ਨੋਟ: ਜਦੋਂ ਤੁਸੀਂ ਕੌਲ ਕਰਦੇ ਹੋ, ਤਾਂ ਏਜੰਟ ਦੁਆਰਾ ਫ਼ੋਨ ਦਾ ਜਵਾਬ ਦੇਣ ਦੀ ਉਡੀਕ ਕਰੋ, ਫਿਰ ਉਸ ਭਾਸ਼ਾ ਦਾ ਨਾਮ ਕਹੋ ਜਿਸ ਵਿੱਚ ਤੁਹਾਨੂੰ ਸਹਾਇਤਾ ਦੀ ਲੋੜ ਹੈ। ਉਦਾਹਰਨ ਲਈ, ਪੰਜਾਬੀ ਵਿੱਚ ਮਦਦ ਲਈ ‘ਪੰਜਾਬੀ’ ਸ਼ਬਦ ਬੋਲੋ।

ਪਹੁੰਚਯੋਗ ਵਿਕਲਪ

ਵੀਡੀਓ ਰਿਲੇਅ ਸਰਵਿਸ (VRS) ਸਾਡੇ ਫ਼ੋਨ ਨੰਬਰਾਂ 'ਤੇ ਉਹਨਾਂ ਲੋਕਾਂ ਵਾਸਤੇ ਕੰਮ ਕਰਦੀ ਹੈ ਜੋ ਸੁਣ ਨਹੀਂ ਸਕਦੇ, ਜਿਨ੍ਹਾਂ ਨੂੰ ਸੁਣਨ ਵਿੱਚ ਮੁਸ਼ਕਿਲ ਆਉਂਦੀ ਹੈ ਜਾਂ ਬੋਲਣ ਵਿੱਚ ਅਸਮਰੱਥ ਹਨ।

ਸਾਨੂੰ ਟੋਲ-ਫ਼੍ਰੀ ਕਾਲ ਕਰੋ: 1-800-663-7867

ਕੈਨੇਡਾ ਤੋਂ ਬਾਹਰ/ਯੂ ਐਸ ਏ: 1-604-660-2421

ਉਹ ਲੋਕ ਜੋ ਸੁਣ ਨਹੀਂ ਸਕਦੇ, ਉਹਨਾਂ ਲਈ ਟੈਲੀਫੋਨ ਡਿਵਾਈਸ (TDD)।

ਬੀ.ਸੀ. ਭਰ ਵਿੱਚ: 711

ਸਾਨੂੰ ਟੋਲ-ਫ਼੍ਰੀ ਕਾਲ ਕਰੋ: 1-800-661-8773 

ਸਿਰਫ਼ ਇਨ੍ਹਾਂ ਭਾਸ਼ਾਵਾਂ ਵਿੱਚ ਉਪਲਬਧ:

  • ਅੰਗਰੇਜ਼ੀ
  • ਫਰੈਂਚ

 

 ਸਾਨੂੰ ਟੈਕਸਟ ਕਰੋ

ਸਰਲ ਸਵਾਲ? ਜਲਦੀ ਜਵਾਬ ਪ੍ਰਾਪਤ ਕਰੋ।

ਸਾਨੂੰ ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7:30 ਵਜੇ ਤੋਂ ਸ਼ਾਮ 5:00 ਵਜੇ (ਪੈਸੀਫਿਕ ਟਾਈਮ) ਵਜੇ ਤੱਕ ਟੈਕਸਟ ਕਰੋ 1-604-660-2421

ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ, ਅਤੇ ਆਮ ਮੈਸੇਜ ਅਤੇ ਡੇਟਾ ਦਰਾਂ ਲਾਗੂ ਹੋ ਸਕਦੀਆਂ ਹਨ। ਬੀ ਸੀ ਸਰਕਾਰ ਦੀਆਂ SMS ਸੇਵਾਵਾਂ ਦੀਆਂ ਵਰਤੋਂ ਦੀਆਂ ਸ਼ਰਤਾਂ ਦੇਖੋ।

ਨਿੱਜੀ ਜਾਣਕਾਰੀ ਜਿਵੇਂ ਕਿ ਹੈਲਥ ਨੰਬਰ, ਡਰਾਈਵਰਜ਼ ਲਾਇਸੈਂਸ ਨੰਬਰ ਜਾਂ ਜਨਮ ਮਿਤੀ ਸਾਂਝੀ ਨਾ ਕਰੋ।


ਵਿਅਕਤੀਗਤ ਤੌਰ 'ਤੇ ਜਾਕੇ ਮਦਦ ਲਓ

ਸਰਕਾਰੀ ਸਰਵਿਸ ਸੈਂਟਰ ਲੱਭੋ


ਗੋਪਨੀਯਤਾ ਅਤੇ ਸੁਰੱਖਿਆ

 

ਫਰੀਡਮ ਔਫ ਇੰਫੋਰਮੇਸ਼ਨ ਅਤੇ ਪ੍ਰੋਟੈਕਸ਼ਨ ਔਫ ਪ੍ਰਾਈਵਸੀ ਐਕਟ

ਤੁਹਾਡੇ ਸਵਾਲ ‘ਤੇ ਸੋਚ-ਵਿਚਾਰ ਕਰਨ ਅਤੇ ਜਵਾਬ ਦੇਣ ਵਿੱਚ ਸਾਡੀ ਮਦਦ ਕਰਨ ਲਈ ‘ਫਰੀਡਮ ਔਫ ਇੰਫੋਰਮੇਸ਼ਨ ਅਤੇ ਪ੍ਰੋਟੈਕਸ਼ਨ ਔਫ ਪ੍ਰਾਈਵਸੀ ਐਕਟ’ ਦੀ ਧਾਰਾ 26 (c) ਦੇ ਅਧਿਕਾਰ ਅਧੀਨ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਜਾਣਕਾਰੀ ਇਕੱਠੀ ਕਰਨ ਬਾਰੇ ਸਵਾਲ Director, Contact Centres, PO BOX 9412 STN PROV GOVT, Victoria, BC, V8W 9V1, 1-800-663-7867 ਨੂੰ ਭੇਜੇ ਜਾ ਸਕਦੇ ਹਨ।

 

ਬੀ ਸੀ ਸਰਕਾਰ ਦੀਆਂ SMS ਸੇਵਾਵਾਂ ਦੀ ਵਰਤੋਂ ਲਈ ਸ਼ਰਤਾਂ

ਬੀ ਸੀ ਸਰਕਾਰ SMS ਨੋਟਿਫਿਕੇਸ਼ਨ ਅਤੇ ਗੱਲਬਾਤ ਦੇ ਮੈਸੇਜ ਭੇਜਣ ਅਤੇ ਪ੍ਰਾਪਤ ਕਰਨ ਲਈ 10DLC ਦੇ ਟੋਲ-ਫ੍ਰੀ ਨੰਬਰਾਂ ਦੀ ਵਰਤੋਂ ਕਰਦਿਆਂ ਇੱਕ SMS ਟੈਕਸਟ ਮੈਸੇਜਿੰਗ ਸਰਵਿਸ  ਉਪਲਬਧ ਕਰਵਾਉਂਦੀ ਹੈ।

ਕਿਵੇਂ ਸ਼ਾਮਲ ਹੋਣਾ ਹੈ

SMS ਰਾਹੀਂ ਜਾਣਕਾਰੀ ਪ੍ਰਾਪਤ ਕਰਨ ਲਈ, ਕੌਂਟੈਕਟ ਸੈਂਟਰ ਨੂੰ ਫੋਨ ਕਾਲ ਦੌਰਾਨ ਜ਼ੁਬਾਨੀ ਤੌਰ 'ਤੇ, ਵਿਅਕਤੀਗਤ ਗੱਲਬਾਤ ਦੌਰਾਨ, ਵੈਬ ਫਾਰਮ ਜਾਂ ਹਾਰਡ ਕਾਪੀ ਫਾਰਮ ਰਾਹੀਂ ਜਾਂ ਟੋਲ ਨੰਬਰ ਜਾਂ ਟੋਲ ਫ੍ਰੀ ਨੰਬਰ 'ਤੇ ਸੁਨੇਹਾ ਭੇਜ ਕੇ ਬੇਨਤੀ ਕਰਕੇ ਅਜਿਹਾ ਕਰ ਸਕਦੇ ਹਨ।

ਸ਼ਾਮਲ ਨਾ ਹੋਣ ਲਈ ਕੀ ਕਰਨਾ ਹੈ

ਸਾਡੀ SMS ਸੇਵਾ ਤੋਂ ਬਾਹਰ ਨਿਕਲਣ ਲਈ, ਉਸ ਟੋਲ ਜਾਂ ਟੋਲ ਫ੍ਰੀ ਨੰਬਰ 'ਤੇ STOP ਟੈਕਸਟ ਕਰੋ ਜਿਸ ਤੋਂ ਤੁਹਾਨੂੰ SMS ਮੈਸੇਜ ਮਿਲਿਆ ਹੈ। ਜਦ ਤੱਕ ਤੁਸੀਂ ਉਸ ਨੰਬਰ 'ਤੇ ਦੁਬਾਰਾ ਚੋਣ ਨਹੀਂ ਕਰਦੇ, ਤੁਹਾਨੂੰ ਉਸ ਨੰਬਰ ਤੋਂ ਮੈਸੇਜ ਪ੍ਰਾਪਤ ਕਰਨ ਤੋਂ ਤੁਰੰਤ ਅਨਸਬਸਕ੍ਰਾਈਬ (unsubscribe) ਕਰ ਦਿੱਤਾ ਜਾਵੇਗਾ। ਤੁਹਾਨੂੰ ਇੱਕ SMS ਮਿਲੇਗਾ ਜਿਸ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ਕਿ ਤੁਹਾਨੂੰ ਅਨਸਬਸਕ੍ਰਾਈਬ ਕੀਤਾ ਗਿਆ ਹੈ ਅਤੇ ਤੁਹਾਨੂੰ ਉਦੋਂ ਤਕ ਕੋਈ ਵਾਧੂ ਮੈਸੇਜ ਨਹੀਂ ਆਉਣਗੇ, ਜਦ ਤੱਕ ਤੁਸੀਂ ਸ਼ਾਮਲ ਹੋਣ ਲਈ ਸਰਵਿਸ ਲਈ ਬੇਨਤੀ ਨਹੀਂ ਕਰਦੇ। ਉਸ ਨੰਬਰ ਤੋਂ ਦੁਬਾਰਾ ਮੈਸੇਜ ਪ੍ਰਾਪਤ ਕਰਨ ਲਈ, ਤੁਹਾਨੂੰ UNSTOP ਭੇਜਣ ਦੀ ਲੋੜ ਪਵੇਗੀ।

ਸਹਾਇਤਾ ਜਾਂ ਸਹਿਯੋਗ ਕਿਵੇਂ ਪ੍ਰਾਪਤ ਕਰਨਾ ਹੈ

ਮਦਦ ਪ੍ਰਾਪਤ ਕਰਨ ਲਈ, ਟੈਕਸਟ ਕਰੋ ਜਾਂ ਉਸ ਟੋਲ ਜਾਂ ਟੋਲ ਫ੍ਰੀ ਨੰਬਰ 'ਤੇ ਕਾਲ ਕਰੋ ਜਿਸ ਤੋਂ ਤੁਹਾਨੂੰ ਮੈਸੇਜ ਆਏ ਹਨ।

ਫੀਸ

ਸਾਡੀ ਸੇਵਾ ਕਦੇ ਵੀ ਖਪਤਕਾਰਾਂ ਨੂੰ ਟੈਕਸਟ ਮੈਸੇਜ  ਭੇਜਣ ਜਾਂ ਪ੍ਰਾਪਤ ਕਰਨ ਲਈ ਚਾਰਜ ਨਹੀਂ ਕਰਦੀ। ਹਾਲਾਂਕਿ, ਤੁਹਾਡੀ ਵਿਅਕਤੀਗਤ ਸੈੱਲ ਸਰਵਿਸ ਪਲੈਨ ਦੀਆਂ ਸ਼ਰਤਾਂ 'ਤੇ ਨਿਰਭਰ ਕਰਦੇ ਹੋਏ, ਮੈਸੇਜ ਅਤੇ ਡੇਟਾ ਦਰਾਂ ਲਾਗੂ ਹੋ ਸਕਦੀਆਂ ਹਨ।

ਉਹ ਸਮੱਗਰੀ ਜਿਸ ਦੀ ਮਨਾਹੀ ਹੈ

ਬੀ ਸੀ ਸਰਕਾਰ ਸਾਰੇ ਕੈਰੀਅਰ ਨਿਯਮਾਂ ਦੀ ਪਾਲਣਾ ਕਰਦੀ ਹੈ ਅਤੇ ਇਸ ਸਰਵਿਸ 'ਤੇ ਉਹ ਸਮੱਗਰੀ ਨਹੀਂ ਭੇਜੇਗੀ ਜਿਸ ਦੀ ਮਨਾਹੀ ਹੈ। ਸਿਰਫ਼ 10DLC ਅਤੇ TFN SMS ਸੇਵਾ ਦੁਆਰਾ ਉਹ ਸਮੱਗਰੀ ਸਾਂਝੀ ਕੀਤੀ ਜਾਵੇਗੀ ਜਿਸ ਦੀ ਇਜਾਜ਼ਤ ਹੈ ਅਤੇ ਉਹ ਜਾਣਕਾਰੀ ਪ੍ਰਸਾਰਿਤ ਕੀਤੀ ਜਾਵੇਗੀ ਜਿੰਨ੍ਹਾਂ ਨੂੰ ਕੈਰੀਅਰਾਂ ਦੁਆਰਾ ਮਨਜ਼ੂਰ ਕੀਤਾ ਗਿਆ ਹੈ।