ਤੁਸੀਂ ਆਪਣਾ ਇੰਕਮ ਟੈਕਸ ਫ਼ਾਈਲ ਕਰਕੇ ਆਪਣੇ ਰਹਿਣ-ਸਹਿਣ ਦੇ ਖਰਚਿਆਂ ਵਿੱਚ ਮਦਦ ਪ੍ਰਾਪਤ ਕਰ ਸਕਦੇ ਹੋ। ਆਪਣਾ ਇੰਕਮ ਟੈਕਸ ਫ਼ਾਈਲ ਕਰਨਾ ਤੁਹਾਨੂੰ ਸਿੱਧੀ ਜਮ੍ਹਾਂ ਰਕਮ ਦੇ ਲਾਭਾਂ ਅਤੇ ਰਿਫ਼ੰਡੇਬਲ ਟੈਕਸ ਕ੍ਰੈਡਿਟਸ ਤੱਕ ਪਹੁੰਚ ਪ੍ਰਦਾਨ ਕਰਦਾ ਹੈ।
English | 繁體中文 | 简体中文 | Français | ਪੰਜਾਬੀ
ਤੁਸੀਂ ਆਪਣੀ ਬੀ.ਸੀ. ਇੰਕਮ ਟੈਕਸ ਰਿਟਰਨ ਆਪਣੀ ਫੈਡਰਲ T1 ਇੰਕਮ ਟੈਕਸ ਰਿਟਰਨ ਨਾਲ ਫ਼ਾਈਲ ਕਰਦੇ ਹੋ ਅਤੇ ਇਸ ਨੂੰ ਕੈਨੇਡਾ ਰੈਵੇਨਿਊ ਏਜੰਸੀ ਨੂੰ ਭੇਜਦੇ ਹੋ।
ਕਦਮ 1: ਆਪਣੀ ਆਮਦਨ ਦੀ ਰਿਪੋਰਟ ਕਰਨ ਅਤੇ ਆਪਣੀਆਂ ਡਿਡਕਸ਼ਨਜ਼ ਦਾ ਕਲੇਮ ਲੈਣ ਲਈ ਆਪਣੀਆਂ ਟੈਕਸ ਸਲਿੱਪਾਂ ਜਾਂ ਹੋਰ ਦਸਤਾਵੇਜ਼ ਇਕੱਠੇ ਕਰੋ
ਕਦਮ 2: ਆਪਣੀ ਰਿਟਰਨ ਨੂੰ ਪੂਰਾ ਕਰਨ ਲਈ ਇੱਕ ਫ਼ਾਈਲਿੰਗ ਵਿਕਲਪ ਚੁਣੋ – ਵੱਖ-ਵੱਖ ਮੁਫ਼ਤ ਜਾਂ ਘੱਟ-ਲਾਗਤ ਵਾਲੇ ਵਿਕਲਪਾਂ ਸਮੇਤ, ਤੁਹਾਡੀ ਪਰਸਨਲ ਇੰਕਮ ਟੈਕਸ ਰਿਟਰਨ ਨੂੰ ਪੂਰਾ ਕਰਨ ਦੇ ਕਈ ਤਰੀਕੇ ਹਨ
ਕਦਮ 3: ਕੈਨੇਡਾ ਰੈਵੇਨਿਊ ਏਜੰਸੀ ਨੂੰ ਆਪਣੀ ਪੂਰੀ ਕੀਤੀ ਰਿਟਰਨ ਭੇਜੋ
ਟੈਕਸ ਫ਼ਾਈਲ ਕਰਨ ਬਾਰੇ ਕੈਨੇਡਾ ਰੈਵੇਨਿਊ ਏਜੰਸੀ ਤੋਂ ਹੋਰ ਜਾਣ
ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਹੋ, ਤਾਂ ਤੁਸੀਂ ਟੈਕਸ ਲਾਭ ਅਤੇ ਕ੍ਰੈਡਿਟ ਪ੍ਰਾਪਤ ਕਰਨ ਦੇ ਵੀ ਯੋਗ ਹੋ ਸਕਦੇ ਹੋ। ਇੰਕਮ ਟੈਕਸ ਅਤੇ ਬੈਨਿਫ਼ਿਟਸ ਦੇ ਭੁਗਤਾਨਾਂ ਬਾਰੇ ਅਤੇ ਇਸ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਤਰੀਕੇ ਬਾਰੇ ਹੋਰ ਜਾਣੋ।
ਜੇਕਰ ਤੁਸੀਂ ਕਿਸੇ ਹੋਰ ਕਨੇਡਿਅਨ ਸੂਬੇ ਤੋਂ ਬੀ.ਸੀ. ਆਉਂਦੇ ਹੋ, ਤਾਂ ਜਿਨ੍ਹੀਂ ਜਲਦੀ ਹੋ ਸਕੇ ਕੈਨੇਡਾ ਰੈਵੇਨਿਊ ਏਜੰਸੀ ਨਾਲ ਆਪਣਾ ਪਤਾ ਅੱਪਡੇਟ ਕਰੋ ਕਿਉਂਕਿ ਤੁਸੀਂ ਬੀ.ਸੀ. ਬੈਨਿਫ਼ਿਟਸ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।
ਤੁਹਾਡੀ ਪਰਸਨਲ ਇੰਕਮ ਟੈਕਸ ਰਿਟਰਨ ਹਰ ਸਾਲ 30 ਅਪ੍ਰੈਲ ਨੂੰ, ਜਾਂ ਇਸ ਤੋਂ ਪਹਿਲਾਂ ਫ਼ਾਈਲ ਕੀਤੀ ਜਾਣੀ ਚਾਹੀਦੀ ਹੈ। ਜੇਕਰ ਤੁਹਾਡੀ ਕੋਈ ਬਕਾਇਆ ਰਕਮ ਹੈ, ਤਾਂ ਤੁਹਾਡੇ ਟੈਕਸਾਂ ਦਾ ਭੁਗਤਾਨ ਕਰਨ ਦੀ ਆਖਰੀ ਮਿਤੀ ਵੀ 30 ਅਪ੍ਰੈਲ ਹੈ।
2023 ਵਿੱਚ ਤੁਹਾਡੀ ਪਰਸਨਲ ਇੰਕਮ ਟੈਕਸ ਰਿਟਰਨ ਫ਼ਾਈਲ ਕਰਨ ਦੀ ਆਖਰੀ ਮਿਤੀ 1 ਮਈ, 2023 ਹੈ। ਕਿਉਂਕਿ 30 ਅਪ੍ਰੈਲ ਐਤਵਾਰ ਨੂੰ ਪੈ ਰਿਹਾ ਹੈ।
ਜੇਕਰ ਤੁਸੀਂ ਨਿਯਤ ਮਿਤੀ ਤੋਂ ਬਾਅਦ ਆਪਣੀ ਰਿਟਰਨ ਫ਼ਾਈਲ ਕਰਦੇ ਹੋ, ਤਾਂ ਤੁਹਾਡੇ ਕ੍ਰੈਡਿਟ ਅਤੇ ਬੈਨਿਫ਼ਿਟ ਭੁਗਤਾਨਾਂ ਵਿੱਚ ਦੇਰੀ ਹੋ ਸਕਦੀ ਹੈ। ਜੇ ਤੁਹਾਡੀ ਕੋਈ ਬਕਾਇਆ ਰਕਮ ਹੈ, ਤਾਂ ਕੈਨੇਡਾ ਰੈਵੇਨਿਊ ਏਜੰਸੀ ਨਿਯਤ ਮਿਤੀ ਤੋਂ ਬਾਅਦ ਫ਼ਾਈਲ ਕੀਤੀਆਂ ਰਿਟਰਨਾਂ ‘ਤੇ ਵਿਆਜ ਅਤੇ ਦੇਰੀ ਨਾਲ ਫ਼ਾਈਲ ਕਰਨ ਦਾ ਜੁਰਮਾਨਾ ਵੀ ਲੈ ਸਕਦੀ ਹੈ।
ਜੇਕਰ ਤੁਸੀਂ ਜਾਂ ਤੁਹਾਡੇ ਜੀਵਨ-ਸਾਥੀ ਜਾਂ ਕੌਮਨ-ਲਾਅ ਪਾਰਟਨਰ ਸਵੈ-ਰੁਜ਼ਗਾਰ (self-employed) ਵਾਲੇ ਹੋ, ਤਾਂ ਤੁਹਾਡੀ ਰਿਟਰਨ 15 ਜੂਨ ਜਾਂ ਇਸ ਤੋਂ ਪਹਿਲਾਂ ਫ਼ਾਈਲ ਹੋਣੀ ਚਾਹੀਦੀ ਹੈ। ਪਰ, ਜੇਕਰ ਤੁਹਾਡੀ ਕੋਈ ਬਕਾਇਆ ਰਕਮ ਹੈ, ਤਾਂ ਤੁਹਾਡਾ ਭੁਗਤਾਨ ਅਜੇ ਵੀ 30 ਅਪ੍ਰੈਲ ਨੂੰ ਹੀ ਬਕਾਇਆ ਹੈ।
ਜੇਕਰ ਤੁਹਾਨੂੰ ਆਪਣੀ ਇੰਕਮ ਟੈਕਸ ਰਿਟਰਨ ਫ਼ਾਈਲ ਕਰਨ ਵਿੱਚ ਮਦਦ ਦੀ ਲੋੜ ਹੈ, ਤਾਂ ਤੁਸੀਂ ਇੱਕ ਕਮਿਊਨਿਟੀ ਵੌਲੰਟੀਅਰ ਟੈਕਸ ਪ੍ਰੋਗਰਾਮ ਵਿੱਚ ਵੌਲੰਟੀਅਰਾਂ ਦੁਆਰਾ ਆਪਣੇ ਇੰਕਮ ਟੈਕਸ ਮੁਫ਼ਤ ਵਿੱਚ ਫ਼ਾਈਲ ਕਰਵਾ ਸਕਦੇ ਹੋ। ਕਲੀਨਿਕ ਲੱਭਣ ਲਈ, ਕਿਰਪਾ ਕਰਕੇ ਡਾਇਰੈਕਟਰੀ ਦੀ ਜਾਂਚ ਕਰੋ।
ਸਿੱਧੀ ਜਮ੍ਹਾਂ ਰਕਮ ਤੇਜ਼, ਸੁਵਿਧਾਜਨਕ ਅਤੇ ਸੁਰੱਖਿਅਤ ਹੈ।
ਕਿਸੇ ਐਮਰਜੈਂਸੀ ਜਾਂ ਅਣਕਿਆਸੇ ਹਾਲਾਤ ਦੀ ਸਥਿਤੀ ਵਿੱਚ ਤੁਹਾਨੂੰ ਸਮੇਂ ਸਿਰ ਭੁਗਤਾਨ ਪ੍ਰਾਪਤ ਹੋਣਾ ਯਕੀਨੀ ਬਣਾਉਣ ਲਈ ਅੱਜ ਹੀ ਸਿੱਧੀ ਜਮ੍ਹਾਂ ਰਕਮ ਲਈ ਰਜਿਸਟਰ ਕਰੋ।
ਕੈਨੇਡਾ ਰੈਵੇਨਿਊ ਏਜੰਸੀ ਬੀ.ਸੀ. ਟੈਕਸ ਬੈਨਿਫ਼ਿਟਸ ਅਤੇ ਕ੍ਰੈਡਿਟਸ ਦਾ ਪ੍ਰਬੰਧਨ ਕਰਦੀ ਹੈ।
ਆਪਣੇ ਟੈਕਸ ਕ੍ਰੈਡਿਟਸ ਅਤੇ ਬੈਨਿਫ਼ਿਟਸ ਦੇ ਕਲੇਮਾਂ ਅਤੇ ਰਿਫ਼ੰਡਜ਼ ਬਾਰੇ ਆਪਣੇ ਸਵਾਲਾਂ ਲਈ ਕੈਨੇਡਾ ਰੈਵੇਨਿਊ ਏਜੰਸੀ ਨਾਲ ਸੰਪਰਕ ਕਰੋ।
ਕੈਨੇਡਾ ਵਿੱਚ ਟੋਲ-ਫ਼੍ਰੀ ਫ਼ੋਨ :
1-800-959-8281