ਨਸਲਵਾਦ-ਵਿਰੋਧੀ ਪਹਿਲਕਦਮੀਆਂ

Last updated on July 23, 2024

ਨਸਲਵਾਦ ਕਈ ਰੂਪ ਲੈ ਸਕਦਾ ਹੈ ਅਤੇ ਅਕਸਰ ਸਾਡੇ ਰਵੱਈਏ, ਵਿਵਹਾਰ, ਖਿਆਲਾਂ ਅਤੇ ਕਦਰਾਂ-ਕੀਮਤਾਂ ਵਿੱਚ ਇਸ ਦੀ ਝਲਕ ਮਿਲਦੀ ਹੈ। ਇਹ ਸਾਡੇ ਸਾਰਿਆਂ ਦੀ ਜ਼ੁੰਮੇਵਾਰੀ ਬਣਦੀ ਹੈ ਕਿ ਅਸੀਂ ਨਸਲਵਾਦ ਅਤੇ ਨਫ਼ਰਤ ਨਾਲ ਨਜਿੱਠੀਏ ਅਤੇ ਇਹਨਾਂ ਦੀ ਰੋਕਥਾਮ ਲਈ ਇਕੱਠੇ ਮਿਲਕੇ ਇੱਕ ਭਾਈਚਾਰਕ ਪਹੁੰਚ ਅਪਣਾਈਏ।


English | 繁體中文 | 简体中文 | Français | ਪੰਜਾਬੀ 

ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ 'ਤੇ ਜਾਓ।


ਇਸ ਪੰਨੇ ‘ਤੇ


ਸਹਾਇਤਾ ਅਤੇ ਜਾਣਕਾਰੀ ਦੇ ਵਿਸ਼ੇ 

ਵੈਲਕਮ ਬੀ ਸੀ (WelcomeBC) – ਸੱਭਿਆਚਾਰ ਅਤੇ ਮਨੁੱਖੀ ਅਧਿਕਾਰ  

ਵੈਲਕਮ ਬੀ ਸੀ (WelcomeBC), ਬੀ.ਸੀ. ਦੇ ਸੱਭਿਆਚਾਰ ਅਤੇ ਪ੍ਰਣਾਲੀਆਂ (ਅੰਗਰੇਜ਼ੀ ਵਿੱਚ) ਬਾਰੇ ਵਿਸਤਾਰ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ। 

ਮਨੁੱਖੀ ਅਧਿਕਾਰਾਂ (Human Rights) ਬਾਰੇ ਹੋਰ ਜਾਣਕਾਰੀ ਲਈ, ਬੀ.ਸੀ. ਨਿਊਕਮਰਜ਼ ਗਾਈਡ ਵਿੱਚ ‘ਲੀਗਲ ਸਿਸਟਮ, ਗਵਰਨਮੈਂਟ ਅਤੇ ਇਮੀਗ੍ਰੇਸ਼ਨ’ ਸੈਕਸ਼ਨ ਪੜ੍ਹੋ: ਬੀ.ਸੀ. ਨਿਊਕਮਰਜ਼ ਗਾਈਡ – ਹਿਊਮਨ ਰਾਈਟਸ (PDF, 5MB) 


ਨਸਲਵਾਦ-ਵਿਰੋਧੀ ਡੈਟਾ ਐਕਟ 

ਬੀ.ਸੀ. ਦੀ ਸਰਕਾਰ ਸੂਬਾਈ ਪ੍ਰੋਗਰਾਮਾਂ ਅਤੇ ਸੇਵਾਵਾਂ ਵਿੱਚ ਪ੍ਰਣਾਲੀਗਤ ਨਸਲਵਾਦ ਨੂੰ ਹੱਲ ਕਰਨ ਲਈ ਕਾਰਵਾਈ ਕਰ ਰਹੀ ਹੈ। ਨਸਲਵਾਦ-ਵਿਰੋਧੀ ਡੈਟਾ ਐਕਟ (ਐਂਟੀ-ਰੇਸਿਜ਼ਮ ਡੈਟਾ ਐਕਟ), ਜੋ ਕਿ ਜੂਨ 2022 ਵਿੱਚ ਕਨੂੰਨ ਬਣ ਗਿਆ ਸੀ, ਨੂੰ ਅਜਿਹੀ ਖੋਜ ਕਰਨ ਵਿੱਚ ਸਾਡੀ ਮਦਦ ਕਰਨ ਲਈ ਬਣਾਇਆ ਗਿਆ ਹੈ, ਜਿਸ ਨਾਲ ਸਾਡੀਆਂ ਸੇਵਾਵਾਂ ਵਿੱਚ ਕਮੀਆਂ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ। ਇਹ ਐਕਟ ਸੂਬੇ ਨੂੰ ਵਧੇਰੇ ਨਿਰਪੱਖ, ਸਮਾਵੇਸ਼ੀ ਅਤੇ ਸਾਰਿਆਂ ਲਈ ਸਵਾਗਤਯੋਗ ਬਣਾਉਣ ਲਈ ਸਾਡੇ ਕੰਮ ਦਾ ਇੱਕ ਮਹੱਤਵਪੂਰਨ ਹਿੱਸਾ ਹੈ। 

ਹੋਰ ਜਾਣਨ ਲਈ  ਐਂਟੀ-ਰੇਸਿਜ਼ਮ ਡੈਟਾ ਐਕਟ ਦੀ ਵੈਬਸਾਈਟ ‘ਤੇ ਜਾਓ।  

ਨਸਲਵਾਦ-ਵਿਰੋਧੀ ਵਿਧਾਨ

ਸੂਬਾ ਨਸਲਵਾਦ-ਵਿਰੋਧੀ ਡੈਟਾ ਐਕਟ, ‘ਤੇ ਅਧਾਰਤ ਵਿਆਪਕ ਨਸਲਵਾਦ-ਵਿਰੋਧੀ ਵਿਧਾਨ  (ਐਂਟੀ-ਰੇਸਿਜ਼ਮ ਲੈਜਿਸਲੇਸ਼ਨ) ਨੂੰ ਵਿਕਸਤ ਕਰ ਰਿਹਾ ਹੈ। ਇਹ ਨਵਾਂ ਵਿਧਾਨ ਫਰਸਟ ਨੇਸ਼ਨਜ਼, ਮੇਟੀ, ਅਤੇ ਇਨੂਇਟ ਭਾਈਚਾਰਿਆਂ ਦੇ ਨਾਲ ਸਹਿ-ਵਿਕਸਤ ਕੀਤਾ ਗਿਆ ਹੈ, ਅਤੇ ਸੂਬਾ ਇਸ ਕੰਮ ਵਿੱਚ ਹੋਰ ਨਸਲੀ ਭਾਈਚਾਰਿਆਂ ਨਾਲ ਵੀ ਮਿਲ ਕੇ ਕੰਮ ਕਰਨਾ ਜਾਰੀ ਰੱਖ ਰਿਹਾ ਹੈ। ਇਸ ਨਾਲ ਇਹ ਯਕੀਨੀ ਬਣਾਇਆ ਜਾਏਗਾ ਕਿ ਸਰਕਾਰ ਪ੍ਰਣਾਲੀਗਤ ਨਸਲਵਾਦ ਨੂੰ ਖਤਮ ਕਰਨ ਲਈ ਕਾਰਵਾਈ ਕਰੇ ਅਤੇ ਉਹਨਾਂ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰੇ ਜੋ ਨਸਲਵਾਦ ਤੋਂ ਗਲਤ ਢੰਗ ਨਾਲ ਪ੍ਰਭਾਵਿਤ ਹੋਏ ਹਨ। 

ਹੋਰ ਜਾਣਨ ਲਈ ਐਂਟੀ-ਰੇਸਿਜ਼ਮ ਲੈਜਿਸਲੇਸ਼ਨ ਦੀ ਸ਼ਮੂਲੀਅਤ ਵੈਬਸਾਈਟ ‘ਤੇ ਜਾਓ: ਨਸਲਵਾਦ-ਵਿਰੋਧੀ ਵਿਧਾਨ ਦੀ ਵੈੱਬਸਾਈਟ ਦੀ ਸਮੱਗਰੀ (PDF, 150KB) 

K-12 ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ

K-12 (ਕਿੰਡਰਗਾਰਟਨ ਤੋਂ ਬਾਹਰਵੀਂ ਤੱਕ) ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ (K-12 ਐਂਟੀ-ਰੇਸਿਜ਼ਮ ਐਕਸ਼ਨ ਪਲੈਨ) ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਨ ਲਈ ਸਿਖਲਾਈ ਅਤੇ ਸਰੋਤ ਪ੍ਰਦਾਨ ਕਰਦੀ ਹੈ ਕਿ ਨਸਲਵਾਦ-ਵਿਰੋਧੀ ਹੋਣ ਦਾ ਕੀ ਮਤਲਬ ਹੈ। 

ਬੀ.ਸੀ. ਦੇ ਪਬਲਿਕ ਸਕੂਲ ਡਿਸਟ੍ਰਿਕਟਾਂ ਵਿੱਚ ਦਿਸ਼ਾ ਨਿਰਦੇਸ਼ ਹੋਣੇ ਲਾਜ਼ਮੀ ਹਨ ਅਤੇ ਸੁਤੰਤਰ ਸਕੂਲ ਅਥੌਰਿਟੀਆਂ ਕੋਲ ਨਸਲਵਾਦ ਅਤੇ ਵਿਤਕਰੇ ਨੂੰ ਹੱਲ ਕਰਨ ਲਈ ਉਹ ਨੀਤੀਆਂ ਹੋਣੀਆਂ ਲਾਜ਼ਮੀ ਹਨ, ਜੋ ‘ਬੀ.ਸੀ. ਹਿਊਮਨ ਰਾਈਟਸ ਕੋਡ’ ਨਾਲ ਮੇਲ ਖਾਂਦੀਆਂ ਹੋਣ। 

ਜਨਵਰੀ 2023 ਵਿੱਚ, ਮੰਤਰਾਲੇ ਨੇ K-12 ਨਸਲਵਾਦ-ਵਿਰੋਧੀ ਕਾਰਵਾਈ ਯੋਜਨਾ ਜਾਰੀ ਕੀਤੀ: 

ਇਰੇਜ਼ ਰੇਸਿਜ਼ਮ (Erase Racism) ‘ਤੇ ਹੋਰ ਜਾਣੋ (ਅੰਗਰੇਜ਼ੀ ਵਿੱਚ)