ਬੀ.ਸੀ. ਦੇ ਡਰਾਈਵਿੰਗ ਨਿਯਮ ਅਤੇ ਪ੍ਰਕਿਰਿਆਵਾਂ ਹੋਰ ਸੂਬਿਆਂ, ਖੇਤਰਾਂ ਜਾਂ ਦੇਸ਼ਾਂ ਨਾਲੋਂ ਵੱਖਰੇ ਹੋ ਸਕਦੇ ਹਨ। ਆਪਣੇ ਡਰਾਈਵਰ ਲਾਇਸੈਂਸ ਅਤੇ ਇੰਸ਼ੋਰੈਂਸ, ਸੜਕ ਸੁਰੱਖਿਆ ਅਤੇ ਡਰਾਈਵਿੰਗ ਕਨੂੰਨਾਂ, ਐਮਰਜੈਂਸੀ ਸੰਪਰਕਾਂ ਅਤੇ ਹੋਰ ਬਹੁਤ ਚੀਜ਼ਾਂ ਬਾਰੇ ਜਾਣਕਾਰੀ ਲਓ।
English | 繁體中文 | 简体中文 | Français | ਪੰਜਾਬੀ
ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ 'ਤੇ ਜਾਓ।
ਬੀ.ਸੀ. ਵਿੱਚ ਔਟੋ ਇੰਸ਼ੋਰੈਂਸ ਸਿਸਟਮ ਦਾ ਸੰਚਾਲਨ ਇੰਸ਼ੋਰੈਂਸ ਕੌਰਪੋਰੇਸ਼ਨ ਔਫ਼ ਬ੍ਰਿਟਿਸ਼ ਕੋਲੰਬੀਆ (ICBC) ਵੱਲੋਂ ਕੀਤਾ ਜਾਂਦਾ ਹੈ। ਇਸਦਾ ਮਤਲਬ ਹੈ ਕਿ ਡਰਾਈਵਰ ਲਾਇਸੈਂਸ ICBC ਵੱਲੋਂ ਜਾਰੀ ਕੀਤੇ ਜਾਂਦੇ ਹਨ ਅਤੇ ਸਾਰੇ ਵਾਹਨਾਂ ਲਈ ਲਾਜ਼ਮੀ ਮੁੱਢਲੀ ਕਵਰੇਜ ਦੀ ਪੇਸ਼ਕਸ਼ ਵੀ ICBC ਵੱਲੋਂ ਹੁੰਦੀ ਹੈ, ਜਿਸ ਤਹਿਤ ਸੱਟਾਂ ਅਤੇ ਹੋਰ ਨੁਕਸਾਨਾਂ ਲਈ ਲੋੜੀਂਦੀ ਇੰਸ਼ੋਰੈਂਸ ਯਕੀਨੀ ਬਣਾਈ ਜਾਂਦੀ ਹੈ।
ਬੀ.ਸੀ. ਵਿੱਚ ਡਰਾਈਵਰ ਲਾਇਸੈਂਸ ਲੈਣ ਬਾਰੇ, ਅਤੇ ਉਸ ਦੇ ਨਾਲ ਲੋੜੀਂਦੇ ਹੋਰ ਦਸਤਾਵੇਜ਼ਾਂ ਅਤੇ ਫੀਸਾਂ ਬਾਰੇ ICBC ਵੱਲੋਂ ਵਿਸਤਾਰ ਨਾਲ ਦੱਸਿਆ ਗਿਆ ਹੈ।
> ਕਿਸੇ ਹੋਰ ਸੂਬੇ ਜਾਂ ਦੇਸ਼ ਤੋਂ ਆ ਕੇ ਬੀ.ਸੀ. ਵਿੱਚ ਰਹਿਣਾ
ਜੇਕਰ ਤੁਸੀਂ ਕੈਨੇਡਾ ਜਾਂ ਬੀ.ਸੀ. ਵਿੱਚ ਨਵੇਂ ਆਏ ਹੋ, ਤਾਂ ਹੋ ਸਕਦਾ ਹੈ ਕਿ ਤੁਸੀਂ ਵੱਖ-ਵੱਖ ਤਰ੍ਹਾਂ ਦੇ ਟ੍ਰੈਫਿਕ ਕਨੂੰਨਾਂ ਅਤੇ ਨਿਯਮਾਂ ਦੇ ਆਦੀ ਹੋਵੋ। ਬੀ.ਸੀ. ਵਿੱਚ ਟ੍ਰੈਫਿਕ ਨਿਯਮਾਂ ਬਾਰੇ ਹੋਰ ਜਾਣਨ ਦੇ ਕਈ ਤਰੀਕੇ ਹਨ:
> ਸਾਈਨ, ਸਿਗਨਲ ਅਤੇ ਸੜਕਾਂ ਦੇ ਨਿਸ਼ਾਨ (PDF, 2MB) (ਅੰਗਰੇਜ਼ੀ ਵਿੱਚ)
ਬੀ.ਸੀ. ਵਿੱਚ ਵਾਹਨ ICBC ਨਾਲ ਰਜਿਸਟਰ ਹੋਣੇ ਲਾਜ਼ਮੀ ਹਨ।
> ਬੀ.ਸੀ. ਵਿੱਚ ਵਾਹਨ ਨੂੰ ਰਜਿਸਟਰ ਕਰਵਾਓ (ਅੰਗਰੇਜ਼ੀ ਵਿੱਚ)
ਬੀ.ਸੀ. ਵਿੱਚ ਸਾਰੇ ਵਾਹਨਾਂ ਦੀ ICBC ਤੋਂ ‘ਬੇਸਿਕ ਔਟੋਪਲੈਨ ਇਨਸ਼ੋਰੈਂਸ’ ਹੋਈ ਹੋਣੀ ਚਾਹੀਦੀ ਹੈ। ਇਸ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲਦੀ ਹੈ ਕਿ ਸਾਰੇ ਡਰਾਈਵਰ ਮੁੱਢਲੇ ਪੱਧਰ ਦੀ ਇਨਸ਼ੋਰੈਂਸ ਕਵਰੇਜ ਨਾਲ ਸੁਰੱਖਿਅਤ ਹਨ।
> ICBC ਤੋਂ ‘ਬੇਸਿਕ ਔਟੋਪਲੈਨ ਇਨਸ਼ੋਰੈਂਸ’ ਕਿਵੇਂ ਲੈਣੀ ਹੈ, ਇਹ ਜਾਣਨ ਲਈ ਔਟੋਪਲੈਨ ਇਨਸ਼ੋਰੈਂਸ ਲਿੰਕ ‘ਤੇ ਜਾਓ।
ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਸਮੇਤ, ਇਨਹਾਂਸਡ ਕੇਅਰ (ਅੰਗਰੇਜ਼ੀ ਵਿੱਚ) ਹਰ ਕਿਸੇ ਨੂੰ ਪ੍ਰਦਾਨ ਕੀਤੀ ਜਾਂਦੀ ਹੈ, ਜਿਸ ਵਿੱਚ ਹਾਦਸਿਆਂ ਜਾਂ ਦੁਰਘਟਨਾਵਾਂ ਦੇ ਨਤੀਜੇ ਵਜੋਂ ਲੱਗੀਆਂ ਸੱਟਾਂ ਲਈ ਲੋੜੀਂਦੀ ਦੇਖਭਾਲ ਤੱਕ ਪਹੁੰਚ ਦੀ ਗਾਰੰਟੀ ਦਿੱਤੀ ਜਾਂਦੀ ਹੈ।
ਜੇ ਤੁਸੀਂ ਬੀ.ਸੀ. ਵਿੱਚ ਪਹਿਲਾਂ ਡਰਾਈਵ ਨਹੀਂ ਕੀਤਾ, ਤਾਂ ਤੁਸੀਂ ਡਰਾਈਵਿੰਗ ਦੇ ਨਿਯਮਾਂ ਬਾਰੇ ਪੜ੍ਹ ਸਕਦੇ ਹੋ ਅਤੇ ਆਪਣੀ ਜਾਣਕਾਰੀ ਨੂੰ ਤਾਜ਼ਾ ਕਰ ਸਕਦੇ ਹੋ। ICBC ਵੱਲੋਂ ਆਪਣੀ ਗਾਈਡ, ‘ਲਰਨ ਟੂ ਡਰਾਈਵ ਸਮਾਰਟ’ (ਅੰਗਰੇਜ਼ੀ ਵਿੱਚ) ਵਿੱਚ ਇਸ ਬਾਰੇ ਵਿਸਤਾਰ ਵਿੱਚ ਜਾਣਕਾਰੀ ਉਪਲਬਧ ਹੈ। ਤੁਸੀਂ ਡਰਾਈਵਰਾਂ ਲਈ ਟਿਊਨਿੰਗ ਅੱਪ ਸਟੱਡੀ ਗਾਈਡ (ਅੰਗਰੇਜ਼ੀ ਵਿੱਚ) ਨੂੰ ਵੀ ਪੜ੍ਹ ਸਕਦੇ ਹੋ ਅਤੇ ਇਸ ਦੇ ਨਾਲ-ਨਾਲ ਸੜਕ ਸੁਰੱਖਿਆ ਬਾਰੇ ਕੁਝ ਸਰੋਤਾਂ ਤੋਂ ਵੀ ਜਾਣਕਾਰੀ ਲੈ ਸਕਦੇ ਹੋ (ਅੰਗਰੇਜ਼ੀ ਵਿੱਚ)। ਜੇਕਰ ਤੁਸੀਂ ਡਰਾਈਵਿੰਗ ਦੀਆਂ ਕਲਾਸਾਂ ਲੈਣੀਆਂ ਚਾਹੁੰਦੇ ਹੋ ਤਾਂ ਇਸ ਬਾਰੇ ਹੋਰ ਜਾਣਕਾਰੀ ਲਈ ਡਰਾਈਵਰ ਟ੍ਰੇਨਿੰਗ (ਅੰਗਰੇਜ਼ੀ ਵਿੱਚ) ਪੰਨੇ ‘ਤੇ ਜਾਓ।
ਜੇ ਤੁਹਾਡੀ ਗੱਡੀ ਦਾ ਐਕਸੀਡੈਂਟ (ਦੁਰਘਟਨਾ) ਹੋਇਆ ਹੈ, ਤਾਂ ਤੁਹਾਨੂੰ ਇਸਦੀ ਰਿਪੋਰਟ ICBC ਨੂੰ ਕਰਨ ਅਤੇ ਇੱਕ ਕਲੇਮ ਦਰਜ ਕਰਵਾਉਣ ਦੀ ਲੋੜ ਹੋਵੇਗੀ। ਔਨਲਾਈਨ ਜਾਂ ਫ਼ੋਨ ਦੁਆਰਾ ਕਲੇਮ ਦਰਜ ਕਰਵਾਉਣ ਬਾਰੇ ਜਾਣਕਾਰੀ ਇੱਥੇ ਲਓ। ਆਪਣੀ ਪਸੰਦੀਦਾ ਭਾਸ਼ਾ ਵਿੱਚ ਕਲੇਮ ਦਰਜ ਕਰਵਾਉਣ ਲਈ, ਫ਼ੋਨ ਦੁਆਰਾ ICBC ਨੂੰ ਕੌਲ ਕਰੋ ਅਤੇ ਆਪਣੀ ਪਸੰਦੀਦਾ ਭਾਸ਼ਾ ਵਿੱਚ ਫ਼ੋਨ ਉੱਤੇ ਸੇਵਾ ਦੀ ਬੇਨਤੀ ਕਰੋ। ਤੁਸੀਂ ਦਿਨ ਦੇ 24 ਘੰਟੇ, ਹਫ਼ਤੇ ਦੇ ਸੱਤ ਦਿਨ ਕਲੇਮ ਦਰਜ ਕਰਵਾ ਸਕਦੇ ਹੋ।
ਹਾਈਵੇਅ ‘ਤੇ ਆਈਸ (ਬਰਫ਼), ਸਨੋਅ (ਬਰਫ਼ਬਾਰੀ) ਅਤੇ ਤਿਲਕਣ ਹੋਣ ਕਾਰਨ ਸਰਦੀਆਂ ਵਿੱਚ ਗੱਡੀ ਚਲਾਉਣਾ ਮੁਸ਼ਕਲ ਹੋ ਸਕਦਾ ਹੈ। ਸਰਦੀਆਂ ਵਿੱਚ ਤੁਹਾਨੂੰ ਅਤੇ ਤੁਹਾਡੇ ਅਜ਼ੀਜ਼ਾਂ ਨੂੰ ਸੜਕਾਂ 'ਤੇ ਸੁਰੱਖਿਅਤ ਰੱਖਣ ਲਈ ਇੱਥੇ ਕੁਝ ਸੁਝਾਅ ਦਿੱਤੇ ਗਏ ਹਨ।
ਡਰਾਈਵਿੰਗ ਦੇ ਵੱਖ-ਵੱਖ ਪਹਿਲੂਆਂ ਲਈ ਵਧੇਰੇ ਸਰੋਤ ਹੇਠ ਦਿੱਤੇ ਗਏ ਹਨ: