ਐਮਰਜੈਂਸੀ ਗਾਈਡਾਂ ਅਤੇ ਸਰੋਤ ਲੱਭੋ। ਇਸ ਵਿੱਚ ਡਾਊਨਲੋਡ ਕਰਨ ਯੋਗ ਗਾਈਡਾਂ ਅਤੇ ਖਾਲੀ ਥਾਂਵਾਂ ਭਰਨ ਵਾਲੀਆਂ ਯੋਜਨਾਵਾਂ ਸ਼ਾਮਲ ਹਨ ਤਾਂ ਜੋ ਤੁਹਾਨੂੰ ਉਹਨਾਂ ਐਮਰਜੈਂਸੀਆਂ ਲਈ ਤਿਆਰ ਹੋਣ ਵਿੱਚ ਮਦਦ ਮਿਲ ਸਕੇ ਜੋ ਬੀ.ਸੀ. ਵਿੱਚ ਵਾਪਰ ਸਕਦੀਆਂ ਹਨ।
English | 繁體中文 | 简体中文 | Français | ਪੰਜਾਬੀ
ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ 'ਤੇ ਜਾਓ।
ਬੀ.ਸੀ. ਵਿੱਚ ਐਮਰਜੈਂਸੀਆਂ ਨਾਲ ਨਜਿੱਠਣ ਲਈ ਸੇਵਾਵਾਂ ਮੌਜੂਦ ਹਨ ਜਿਵੇਂ ਕਿ:
ਜਦੋਂ ਐਮਰਜੈਂਸੀ ਵਾਪਰਦੀ ਹੈ, ਤਾਂ ਸਰਕਾਰ ਲੋਕਾਂ 'ਤੇ ਹੋਣ ਵਾਲੇ ਪ੍ਰਭਾਵ ਨੂੰ ਘਟਾਏਗੀ ਅਤੇ ਹੇਠ ਦਿੱਤੇ ਪ੍ਰਦਾਨ ਕਰਕੇ ਉਨ੍ਹਾਂ ਦੀ ਰਿਕਵਰੀ ਵਿੱਚ ਮਦਦ ਕਰੇਗੀ:
ਆਪਣੇ ਭਾਈਚਾਰੇ ਵਿੱਚ ਖਤਰਿਆਂ ਬਾਰੇ ਹੋਰ ਜਾਣੋ ਅਤੇ ਇੰਟਰਐਕਟਿਵ ਨਕਸ਼ੇ ਦੀ ਪੜਚੋਲ ਕਰੋ।
ਗਾਈਡਾਂ ਅਤੇ ਸਰੋਤਾਂ ਨਾਲ ਕਿਸੇ ਐਮਰਜੈਂਸੀ ਲਈ ਤਿਆਰੀ ਕਰੋ।
ਆਪਣੇ ਆਪ ਨੂੰ ਅਤੇ ਉਹਨਾਂ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਆਪਣੀ ਐਮਰਜੈਂਸੀ ਯੋਜਨਾ ਬਣਾਓ ਜਿੰਨ੍ਹਾਂ ਨਾਲ ਤੁਸੀਂ ਰਹਿੰਦੇ ਹੋ। ਖਾਲੀ ਥਾਂਵਾਂ ਭਰਨ ਵਾਲੀਆਂ ਗਾਈਡਾਂ ਅਤੇ ਇੱਕ ਇੰਟਰਐਕਟਿਵ ਪਲਾਨ ਬਿਲਡਰ ਉਪਲਬਧ ਹਨ।
ਐਮਰਜੈਂਸੀ ਕਿੱਟ ਅਤੇ ਗਰੈਬ-ਐਂਡ-ਗੋ ਬੈਗ (ਜ਼ਰੂਰੀ ਚੀਜ਼ਾਂ ਨਾਲ ਪਹਿਲਾਂ ਤੋਂ ਹੀ ਤਿਆਰ ਕੀਤਾ ਬੈਗ) ਤਿਆਰ ਕਰਨ ਬਾਰੇ ਮਾਰਗਦਰਸ਼ਨ ਲਓ। ਐਮਰਜੈਂਸੀ ਕਿੱਟ ਤੁਹਾਨੂੰ ਐਮਰਜੈਂਸੀ ਦੌਰਾਨ ਘਰ ਵਿੱਚ ਸੁਰੱਖਿਅਤ ਰੱਖੇਗੀ, ਅਤੇ ਜੇ ਤੁਹਾਨੂੰ ਜਲਦੀ ਵਿੱਚ ਘਰ ਛੱਡਣਾ ਪੈ ਜਾਂਦਾ ਹੈ ਤਾਂ ਗਰੈਬ-ਐਂਡ-ਗੋ ਬੈਗ ਇੱਕ ਅਜਿਹਾ ਬੈਗ ਹੈ ਜੋ ਤੁਸੀਂ ਆਪਣੇ ਨਾਲ ਲੈਜਾ ਸਕਦੇ ਹੋ।
ਯਕੀਨੀ ਬਣਾਓ ਕਿ ਤੁਹਾਡੇ ਕੋਲ ਘਰ ਜਾਂ ਕਿਰਾਏਦਾਰ ਇਨਸ਼ੋਰੈਂਸ ਹੈ। ਤੁਹਾਡਾ ਇਨਸ਼ੋਰੈਂਸ ਪ੍ਰਦਾਨਕ ਐਮਰਜੈਂਸੀ ਦੌਰਾਨ ਘਰ ਛੱਡਣ ਦੀ ਸੂਰਤ ਵਿੱਚ ਸੰਭਵ ਤੌਰ 'ਤੇ ਰਹਿਣ ਦੇ ਖਰਚਿਆਂ ਲਈ ਕਵਰੇਜ ਪ੍ਰਦਾਨ ਕਰੇਗਾ।
ਜੇ ਤੁਹਾਨੂੰ ਮੁਢਲੀਆਂ ਸਹਾਇਤਾਵਾਂ ਜਿਵੇਂ ਕਿ ਰਿਹਾਇਸ਼, ਭੋਜਨ ਜਾਂ ਹੋਰ ਅਸਥਾਈ ਸਹਾਇਤਾਵਾਂ ਦੀ ਲੋੜ ਹੈ, ਤਾਂ ਤੁਸੀਂ ਐਮਰਜੈਂਸੀ ਸੁਪੋਰਟ ਸਰਵਿਸਿਜ਼ (ESS) ਦੇ ਯੋਗ ਹੋ ਸਕਦੇ ਹੋ।
ਐਮਰਜੈਂਸੀ ਦੌਰਾਨ ਘਰ ਛੱਡਣ ਦੀ ਸੂਰਤ ਵਿੱਚ ਸਹਾਇਤਾਵਾਂ ਤੱਕ ਪਹੁੰਚ ਕਰਨਾ ਆਸਾਨ ਬਣਾਉਣ ਲਈ ਹੁਣੇ ਇੱਕ ESS ਪ੍ਰੋਫਾਈਲ ਬਣਾਓ।
ਇੱਕ ਪ੍ਰੋਫਾਈਲ ਬਣਾਉਣ ਲਈ:
ਜੇ ਤੁਹਾਨੂੰ ਘਰ ਛੱਡਣਾ ਪੈ ਜਾਂਦਾ ਹੈ, ਤਾਂ ਆਪਣੀ ਪ੍ਰੋਫਾਈਲ ਵਿੱਚ ਲੌਗ-ਇਨ ਕਰੋ। ਤੁਹਾਨੂੰ ਇਸ ਬਾਰੇ ਜਾਣਕਾਰੀ ਪ੍ਰਾਪਤ ਹੋਵੇਗੀ ਕਿ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ।
ਐਮਰਜੈਂਸੀ ਲਈ ਤਿਆਰੀ ਕਰਨ ਲਈ ਹੋਰ ਗਾਈਡ ਅਤੇ ਸਰੋਤ ਲੱਭੋ:
ਵੈਲਕਮ ਬੀ ਸੀ (WelcomeBC) ਇਸ ਬਾਰੇ ਸੁਝਾਅ ਪ੍ਰਦਾਨ ਕਰਦਾ ਹੈ ਕਿ ਐਮਰਜੈਂਸੀ ਲਈ ਤਿਆਰੀ ਕਿਵੇਂ ਕਰਨੀ ਹੈ।
ਇਸ ਵਿੱਚੋਂ ਕੁਝ ਜਾਣਕਾਰੀ ‘ਬੀ.ਸੀ. ਨਿਊਕਮਰਜ਼ ਗਾਈਡ’(PDF, 5MB) (ਬੀ.ਸੀ. ਵਿੱਚ ਨਵੇਂ ਆਏ ਲੋਕਾਂ ਲਈ ਗਾਈਡ) ਵਿੱਚ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।
ਜੰਗਲੀ ਅੱਗਾਂ
ਜੰਗਲੀ ਅੱਗਾਂ ਅਜੇਹੀਆਂ ਵੱਡੀਆਂ ਅੱਗਾਂ ਹਨ ਜੋ ਜੰਗਲਾਂ ਵਿੱਚ ਤੇਜ਼ੀ ਨਾਲ ਫੈਲਦੀਆਂ ਹਨ। ਕਈ ਵਾਰ ਉਹ ਕਸਬਿਆਂ ਅਤੇ ਸ਼ਹਿਰਾਂ ਵਿੱਚ ਵੀ ਅੱਗਾਂ ਲੱਗਣ ਦਾ ਕਾਰਨ ਬਣ ਸਕਦੀਆਂ ਹਨ।
ਹੜ੍ਹ
ਉਦੋਂ ਆਉਂਦੇ ਹਨ ਜਦੋਂ ਭਾਰੀ ਮੀਂਹ ਕਾਰਨ ਬਹੁਤ ਸਾਰਾ ਪਾਣੀ ਜ਼ਮੀਨ ‘ਤੇ ਇਕੱਠਾ ਹੋ ਜਾਂਦਾ ਹੈ। ਜਿਸ ਥਾਂ 'ਤੇ ਹੜ੍ਹ ਆਇਆ ਹੋਵੇ, ਉਸ ਥਾਂ 'ਤੇ ਰੁਕਣਾ ਸੁਰੱਖਿਅਤ ਨਹੀਂ ਹੈ।
ਭੁਚਾਲ
ਉਦੋਂ ਆਉਂਦਾ ਹੈ ਜਦੋਂ ਜ਼ਮੀਨ ਅਚਾਨਕ ਹਿੱਲਦੀ ਹੈ। ਜ਼ਮੀਨ ਦੇ ਹਿੱਲਣ ਨਾਲ ਇਮਾਰਤਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਸੁਨਾਮੀ
ਜਦੋਂ ਸਮੁੰਦਰ ਜਾਂ ਝੀਲਾਂ ਵਿੱਚ ਵੱਡੀਆਂ ਲਹਿਰਾਂ ਉਠਦੀਆਂ ਹਨ, ਅਤੇ ਇਸ ਨਾਲ ਹੜ੍ਹ ਕਾਰਨ ਜ਼ਮੀਨ ਨੂੰ ਨੁਕਸਾਨ ਹੋ ਸਕਦਾ ਹੈ।
ਮਹਾਂਮਾਰੀ
ਜਦੋਂ ਕੋਈ ਬਿਮਾਰੀ ਬਹੁਤ ਸਾਰੇ ਦੇਸ਼ਾਂ ਵਿੱਚ ਫੈਲਦੀ ਹੈ।
ਇਵੈਕਿਉਏਸ਼ਨ (ਐਮਰਜੈਂਸੀ ਕਾਰਨ ਘਰਾਂ ਨੂੰ ਖਾਲੀ ਕਰਨਾ)
ਜਦੋਂ ਲੋਕਾਂ ਨੂੰ ਕਿਸੇ ਅਜਿਹੀ ਜਗ੍ਹਾ ਤੋਂ ਦੂਰ ਜਾਣ ਲਈ ਕਿਹਾ ਜਾਂਦਾ ਹੈ ਜੋ ਸੁਰੱਖਿਅਤ ਨਹੀਂ ਹੈ। ਸਰਕਾਰ ਲੋਕਾਂ ਨੂੰ ਹੜ੍ਹ ਜਾਂ ਜੰਗਲੀ ਅੱਗਾਂ ਵਰਗੀ ਐਮਰਜੈਂਸੀ ਦੌਰਾਨ ਕੁਝ ਖੇਤਰਾਂ ਨੂੰ ਖਾਲੀ ਕਰਨ ਲਈ ਕਹਿ ਸਕਦੀ ਹੈ।
ਸੋਕੇ ਕਾਰਨ ਪਾਣੀ ਦੀ ਉਪਲਬਧਤਾ ਘੱਟ ਹੋ ਜਾਂਦੀ ਹੈ ਅਤੇ ਜਲਵਾਯੂ ਤਬਦੀਲੀ ਕਾਰਨ ਇਹ ਬਾਰ-ਬਾਰ ਹੋ ਰਿਹਾ ਹੈ।
ਬੀ.ਸੀ. ਵਿੱਚ ਸੋਕੇ ਬਾਰੇ ਜਾਣਕਾਰੀ ਲਓ।