ਕੋਵਿਡ-19 ਅਤੇ ਫਲੂ ਲਈ ਆਪਣਾ ਟੀਕਾਕਰਣ ਕਰਵਾਓ

Publication date: December 17, 2024

ਫਲੂ ਅਤੇ ਕੋਵਿਡ-19 ਲਈ ਟੀਕਾਕਰਣ ਕਰਵਾ ਕੇ ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਆਪਣੇ ਆਪ ਨੂੰ ਅਤੇ ਆਪਣੀ ਕਮਿਊਨਿਟੀ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ।

English 繁體中文 简体中文 | Français ਪੰਜਾਬੀ | فارسی  | Tagalog 한국어 Español عربى  | Tiếng Việt 日本語 हिंदी УкраїнськаРусский

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ ‘ਤੇ

ਆਪਣਾ ਫਲੂ ਅਤੇ ਕੋਵਿਡ-19 ਟੀਕਾਕਰਣ ਇੱਕੋ ਸਮੇਂ ‘ਤੇ ਕਰਵਾਓ

ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਸੁਰੱਖਿਅਤ ਰਹਿਣ ਲਈ ਟੀਕਾਕਰਣ ਕਰਵਾਉਣਾ ਸਭ ਤੋਂ ਅਸਰਦਾਰ ਤਰੀਕਾ ਹੈ।

ਅੱਪਡੇਟ ਕੀਤੇ ਫਲੂ ਅਤੇ ਕੋਵਿਡ-19 ਟੀਕਾਕਰਣ, ਜੋ ਸਭ ਤੋਂ ਨਵੇਂ ਵਾਇਰਸ ਸਟ੍ਰੇਨ ਦੇ ਵਿਰੁੱਧ ਬਿਹਤਰ ਸੁਰੱਖਿਆ ਦਿੰਦੇ ਹਨ, ਅਕਤੂਬਰ 2024 ਤੋਂ ਬੀ.ਸੀ. ਵਿੱਚ ਉਪਲਬਧ ਹਨ।

6 ਮਹੀਨੇ ਜਾਂ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਇੱਕੋ ਸਮੇਂ ‘ਤੇ ਮੁਫਤ, ਅੱਪਡੇਟ ਕੀਤੇ ਫਲੂ ਅਤੇ ਕੋਵਿਡ-19 ਵੈਕਸੀਨ ਲਗਵਾ ਸਕਦਾ ਹੈ। ਟੀਕਾਕਰਣ ਬਾਰੇ ‘ਨੈਸ਼ਨਲ ਐਡਵਾਈਜ਼ਰੀ ਕਮੇਟੀ’  (National Advisory Committee) ਦੇ ਦਿਸ਼ਾ-ਨਿਰਦੇਸ਼ ਇਹ ਸਿਫਾਰਸ਼ ਕਰਦੇ ਹਨ ਕਿ ਇਨਫੈਕਸ਼ਨ ਅਤੇ ਗੰਭੀਰ ਬਿਮਾਰੀ ਦੇ ਉੱਚ ਜੋਖਮ ਵਾਲੇ ਲੋਕਾਂ ਨੂੰ ਅੱਪਡੇਟ ਕੀਤਾ ਗਿਆ ਟੀਕਾਕਰਣ ਕਰਵਾਉਣਾ ਚਾਹੀਦਾ ਹੈ। ਇਸ ਵਿੱਚ ਫਰਸਟ ਨੇਸ਼ਨਜ਼ ਕਮਿਊਨਿਟੀਆਂ ਵਿੱਚ ਰਹਿਣ ਵਾਲੇ ਜਾਂ ਉਨ੍ਹਾਂ ਨਾਲ ਸੰਬੰਧਤ ਵਿਅਕਤੀ ਅਤੇ ਬੀ.ਸੀ. ਵਿੱਚ ਰਹਿਣ ਵਾਲੇ ਮੇਟੀ (Metis) ਅਤੇ ਇਨੂਇਟ (Inuit) ਲੋਕ ਵੀ ਸ਼ਾਮਲ ਹਨ।

ਅੱਪਡੇਟ ਕੀਤੇ ਫਲੂ ਅਤੇ ਕੋਵਿਡ-19 ਟੀਕਾਕਰਣ ਨੂੰ ਬੁੱਕ ਕਰਨ ਲਈ ਨੋਟਿਫਿਕੇਸ਼ਨ ਉਨ੍ਹਾਂ ਲੋਕਾਂ ਨੂੰ ਭੇਜੇ ਗਏ ਹਨ ਜੋ ‘ਗੈਟ ਵੈਕਸੀਨੇਟਿਡ’ ਸਿਸਟਮ ਵਿੱਚ ਰਜਿਸਟਰਡ ਹਨ। ਜੇ ਤੁਹਾਨੂੰ ਆਪਣੀ ਨੋਟਿਫਿਕੇਸ਼ਨ ਨਹੀਂ ਮਿਲੀ ਹੈ ਜਾਂ ਕੋਵਿਡ-19 ਟੀਕਾਕਰਣ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕੌਲ ਸੈਂਟਰ ਨੂੰ ਫੋਨ ਕਰੋ।   

ਜੇ ਤੁਸੀਂ ਬੀ.ਸੀ. ਵਿੱਚ ਕੋਵਿਡ-19 ਵੈਕਸੀਨ ਦੀ ਖੁਰਾਕ ਲਈ ਹੈ, ਤਾਂ ਤੁਸੀਂ ਪਹਿਲਾਂ ਹੀ ‘ਗੈਟ ਵੈਕਸੀਨੇਟਿਡ ਸਿਸਟਮ’ ਨਾਲ ਰਜਿਸਟਰਡ ਹੋ। ਤੁਹਾਨੂੰ ਸਿਰਫ ਇੱਕ ਵਾਰ ਰਜਿਸਟਰ ਕਰਨ ਦੀ ਲੋੜ ਹੈ। ਜਦੋਂ ਤੁਹਾਡੀ ਅਗਲੀ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਆਵੇਗਾ ਤਾਂ ਅਸੀਂ ਤੁਹਾਨੂੰ ਇੱਕ ਈਮੇਲ ਜਾਂ SMS ਟੈਕਸਟ ਭੇਜਾਂਗੇ।

ਇਹ ਵੈਕਸੀਨ ਪਬਲਿਕ ਹੈਲਥ ਯੂਨਿਟ, ਡਾਕਟਰ ਜਾਂ ਨਰਸ ਪ੍ਰੈਕਟੀਸ਼ਨਰ ਦੇ ਦਫਤਰ ਅਤੇ ਸੂਬੇ ਭਰ ਦੀਆਂ ਫਾਰਮੇਸੀਆਂ 'ਤੇ ਉਪਲਬਧ ਹਨ। ਫਰਸਟ ਨੇਸ਼ਨਜ਼ ਕਮਿਊਨਿਟੀਆਂ ਵਿੱਚ ਰਹਿਣ ਵਾਲੇ ਲੋਕ ਮਿਲਣ ਦਾ ਸਮਾਂ ਬੁੱਕ ਕਰਨ ਜਾਂ ਕਲੀਨਿਕ ਦੀਆਂ ਲੋਕੇਸ਼ਨਾਂ ਬਾਰੇ ਪਤਾ ਕਰਨ ਲਈ ਆਪਣੇ ਕਮਿਊਨਿਟੀ ਹੈਲਥ ਸੈਂਟਰ ਜਾਂ ਨਰਸਿੰਗ ਸਟੇਸ਼ਨ ਨਾਲ ਸੰਪਰਕ ਕਰ ਸਕਦੇ ਹਨ।

ਅਪੌਇੰਟਮੈਂਟ ਮੁੜ ਤੈਅ ਕਰੋ ਜਾਂ ਨਵਾਂ ਬੁਕਿੰਗ ਲਿੰਕ ਲਓ

ਲੋੜ ਪੈਣ ‘ਤੇ, ਤੁਸੀਂ ਆਸਾਨੀ ਨਾਲ ਆਪਣੀ ਅਪੌਇੰਟਮੈਂਟ ਨੂੰ ਔਨਲਾਈਨ ਮੁੜ ਤੈਅ ਕਰ ਸਕਦੇ ਹੋ ਜਾਂ ਰੱਦ ਕਰ ਸਕਦੇ ਹੋ

ਜੇ ਤੁਹਾਨੂੰ ਆਪਣਾ ਬੁਕਿੰਗ ਲਿੰਕ ਨਹੀਂ ਲੱਭ ਰਿਹਾ, ਤਾਂ ਤੁਸੀਂ ਇੱਕ ਨਵਾਂ ਲੈ ਸਕਦੇ ਹੋ

ਜੇ ਆਪਣੇ ਪਰਿਵਾਰ ਲਈ ਅਪੌਇੰਟਮੈਂਟਾਂ ਦੀ ਬੁਕਿੰਗ ਬਾਰੇ ਤੁਹਾਡੇ ਕੋਈ ਸਵਾਲ ਹਨ ਤਾਂ ਕੌਲ ਸੈਂਟਰ ਨੂੰ ਫ਼ੋਨ ਕਰੋ

ਜੇ ਤੁਸੀਂ ਬੀ.ਸੀ. ਵਿੱਚ ਕੋਵਿਡ-19 ਵੈਕਸੀਨ ਨਹੀਂ ਲਗਵਾਈ ਹੈ।

ਕਦਮ 1 - ਗੈਟ ਵੈਕਸੀਨੇਟਿਡ ਸਿਸਟਮ ਨਾਲ ਰਜਿਸਟਰ ਕਰੋ

ਅਪੌਇੰਟਮੈਂਟ ਬੁੱਕ ਕਰਨ ਅਤੇ ਆਪਣੇ ਫਲੂ ਅਤੇ ਕੋਵਿਡ-19 ਟੀਕਾਕਰਣ ਸੰਬੰਧੀ ਤਾਜ਼ਾ ਜਾਣਕਾਰੀ ਲਈ, ਆਪਣੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ‘ਗੈਟ ਵੈਕਸੀਨੇਟਿਡ ਸਿਸਟਮ’ ਵਿੱਚ ਰਜਿਸਟਰ ਕਰੋ

ਤੁਸੀਂ ਆਪਣੇ ਆਪ ਨੂੰ ਜਾਂ ਕਿਸੇ ਹੋਰ ਨੂੰ ਰਜਿਸਟਰ ਕਰ ਸਕਦੇ ਹੋ, ਜਿਵੇਂ ਕਿ ਆਪਣੇ ਮਾਪੇ, ਦਾਦਾ-ਦਾਦੀ/ਨਾਨਾ-ਨਾਨੀ ਜਾਂ ਆਪਣੇ ਬੱਚੇ ਨੂੰ। ਅਸੀਂ ਤੁਹਾਨੂੰ ਕਦੇ ਵੀ ਤੁਹਾਡਾ ਸੋਸ਼ਲ ਇਨਸ਼ੋਰੈਂਸ ਨੰਬਰ, ਡਰਾਈਵਿੰਗ ਲਾਇਸੈਂਸ ਨੰਬਰ ਜਾਂ ਬੈਂਕਿੰਗ ਅਤੇ ਕ੍ਰੈਡਿਟ ਕਾਰਡ ਦੇ ਵੇਰਵੇ ਨਹੀਂ ਪੁੱਛਾਂਗੇ।

ਸਭ ਤੋਂ ਤੇਜ਼ ਵਿਕਲਪ: ਔਨਲਾਈਨ

ਔਨਲਾਈਨ ਰਜਿਸਟਰ ਕਰਨ ਲਈ, ਤੁਹਾਡੇ ਲਈ ਇਹ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ ਹੈ:

  • ਨਾਂ ਦਾ ਪਹਿਲਾ ਅਤੇ ਅੰਤਿਮ ਹਿੱਸਾ
  • ਜਨਮ ਮਿਤੀ
  • ਪੋਸਟਲ ਕੋਡ
  • ਪਰਸਨਲ ਹੈਲਥ ਨੰਬਰ (PHN)
  • ਇੱਕ ਈਮੇਲ ਪਤਾ ਜੋ ਨਿਯਮਿਤ ਤੌਰ 'ਤੇ ਚੈੱਕ ਕੀਤਾ ਜਾਂਦਾ ਹੈ ਜਾਂ ਇੱਕ ਅਜਿਹਾ ਫ਼ੋਨ ਨੰਬਰ ਜਿੱਥੇ ਟੈਕਸਟ ਮੈਸੇਜ ਭੇਜੇ ਜਾ ਸਕਦੇ ਹਨ 

ਆਪਣੇ ਬੀ.ਸੀ. ਡਰਾਈਵਰ ਲਾਇਸੈਂਸ, ਬੀ ਸੀ ਸਰਵਿਸਿਜ਼ ਕਾਰਡ ਜਾਂ ਕੇਅਰ ਕਾਰਡ ਦੇ ਪਿੱਛੇ ਦਿੱਤੇ ਆਪਣੇ PHN ਨੂੰ ਲੱਭੋ।

ਔਨਲਾਈਨ ਰਜਿਸਟਰ ਕਰੋ ਇਸ ਵਿੱਚ 2 ਮਿੰਟ ਲੱਗਦੇ ਹਨ।

ਹੋਰ ਰਜਿਸਟਰੇਸ਼ਨ ਅਤੇ ਬੁਕਿੰਗ ਵਿਕਲਪ

 

ਫ਼ੋਨ ਦੁਆਰਾ - ਜੇ ਤੁਹਾਡੇ ਕੋਲ PHN ਨਹੀਂ ਹੈ ਤਾਂ ਇਹ ਵਿਕਲਪ ਚੁਣੋ

ਜੇ ਤੁਹਾਡੇ ਕੋਲ ਪਰਸਨਲ ਹੈਲਥ ਨੰਬਰ (PHN) ਨਹੀਂ ਹੈ, ਤਾਂ ਤੁਹਾਨੂੰ ਫ਼ੋਨ ਦੁਆਰਾ ਰਜਿਸਟਰ ਕਰਨ ਦੀ ਲੋੜ ਹੈ। ਤੁਹਾਡੇ ਲਈ ਇੱਕ PHN ਬਣਾਇਆ ਜਾਵੇਗਾ।

ਕੌਲ ਕਰੋ: 1-833-838-2323 | ਹਫ਼ਤੇ ਦੇ ਸੱਤ ਦਿਨ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। (25 ਦਸੰਬਰ, 26 ਦਸੰਬਰ ਅਤੇ 1 ਜਨਵਰੀ ਨੂੰ ਬੰਦ) | ਅਨੁਵਾਦਕ ਉਪਲਬਧ ਹਨ

ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261

 

ਕਿਸੇ ਸਰਵਿਸ ਬੀ ਸੀ ਦਫਤਰ ਵਿਖੇ

ਤੁਸੀਂ ਸਾਰੇ ਸਰਵਿਸ ਬੀ ਸੀ ਦਫਤਰਾਂ ਵਿਖੇ ਵਿਅਕਤੀਗਤ ਤੌਰ 'ਤੇ ਰਜਿਸਟਰ ਕਰ ਸਕਦੇ ਹੋ। 

ਦਫਤਰ ਦੇ ਘੰਟੇ ਲੋਕੇਸ਼ਨ ਅਨੁਸਾਰ ਵੱਖੋ ਵੱਖਰੇ ਹੁੰਦੇ ਹਨ। ਜਾਣ ਤੋਂ ਪਹਿਲਾਂ ਚੈੱਕ ਕਰੋ।

ਹਰ ਕੋਈ ਟੀਕਾਕਰਣ ਕਰਵਾ ਸਕਦਾ ਹੈ, ਭਾਵੇਂ ਤੁਹਾਡੇ ਕੋਲ PHN ਜਾਂ ਹੋਰ ਦਸਤਾਵੇਜ਼ ਨਾ ਹੋਣ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਨੇਡੀਅਨ ਨਾਗਰਿਕ ਹੋ।

ਤੁਹਾਡੀ ਸਾਰੀ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ ਅਤੇ ਕਦੇ ਵੀ ਹੋਰ ਏਜੰਸੀਆਂ ਜਾਂ ਸਰਕਾਰ ਦੇ ਕਿਸੇ ਹਿੱਸਿਆਂ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ।
 

ਕਦਮ 2. ਆਪਣੀ ਅਪੌਇੰਟਮੈਂਟ ਬੁੱਕ ਕਰੋ

‘ਗੈਟ ਵੈਕਸੀਨੇਟਿਡ’ ਲਈ ਰਜਿਸਟਰ ਹੋਣ ਤੋਂ ਬਾਅਦ, ਅਸੀਂ ਤੁਹਾਨੂੰ ਇੱਕ ਨੋਟੀਫਿਕੇਸ਼ਨ ਭੇਜਾਂਗੇ। ਆਪਣੀ ਵੈਕਸੀਨ ਦੀ ਅਪੌਇੰਟਮੈਂਟ ਔਨਲਾਈਨ ਜਾਂ ਫ਼ੋਨ ਰਾਹੀਂ ਬੁੱਕ ਕਰਨ ਲਈ ਆਪਣੀ  ਨੋਟੀਫਿਕੇਸ਼ਨ ਵਿੱਚ ਦਿੱਤੇ ਲਿੰਕ ਦੀ ਵਰਤੋਂ ਕਰੋ।

ਕੋਵਿਡ-19 ਵੈਕਸੀਨ ਲਈ ਆਪਣੇ ਵਿਕਲਪਾਂ ਨੂੰ ਸਮਝੋ

 

ਬੀ.ਸੀ. ਵਿੱਚ ਉਪਲਬਧ ਵੈਕਸੀਨ

ਹੈਲਥ ਕੈਨੇਡਾ ਕੋਲ ਇਹ ਯਕੀਨੀ ਬਣਾਉਣ ਲਈ ਮਨਜ਼ੂਰੀ ਦੀ ਪੂਰੀ ਪ੍ਰਕਿਰਿਆ ਹੈ ਕਿ ਸਾਰੇ ਵੈਕਸੀਨ ਅਤੇ ਦਵਾਈਆਂ ਸੁਰੱਖਿਅਤ ਹਨ। ਅੱਪਡੇਟ ਕੀਤੇ  ਉਹ mRNA ਵੈਕਸੀਨ ਜੋ ਕੋਵਿਡ-19 ਦੇ ਨਵੇਂ ਵੇਰੀਐਂਟ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ, 6 ਮਹੀਨੇ ਦੀ ਉਮਰ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਉਪਲਬਧ ਹਨ।

ਕੈਨੇਡਾ ਵਿੱਚ ਨਵੇਂ ਮਨਜ਼ੂਰ ਕੀਤੇ ਗਏ ਵੈਕਸੀਨ ਲੱਭੋ।

ਤੁਹਾਨੂੰ ਗੈਰ-mRNA ਵੈਕਸੀਨ ਚਾਹੀਦੀ ਹੈ

ਇਸ ਸਮੇਂ ਗੈਰ-mRNA ਕੋਵਿਡ-19 ਵੈਕਸੀਨ ਉਪਲਬਧ ਨਹੀਂ ਹੈ।

ਜੇ ਤੁਸੀਂ mRNA ਕੋਵਿਡ-19 ਵੈਕਸੀਨ ਨਹੀਂ ਲੈ ਸਕਦੇ, ਤਾਂ ਜੇ ਤੁਹਾਨੂੰ ਕੋਵਿਡ-19 ਹੋ ਜਾਂਦਾ ਹੈ ਤਾਂ ਇਲਾਜ ਦੇ ਹੋਰ ਵਿਕਲਪਾਂ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ।

 

ਬੱਚਿਆਂ ਅਤੇ ਨੌਜਵਾਨਾਂ ਲਈ ਵੈਕਸੀਨ

ਕੋਵਿਡ-19 ਵੈਕਸੀਨ ਤੁਹਾਡੇ ਬੱਚੇ ਦੀ ਰੁਟੀਨ ਟੀਕਾਕਰਣ ਲੜੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ।

ਤੁਹਾਡਾ ਬੱਚਾ ਬਚਪਨ ਦੇ ਹੋਰ ਵੈਕਸੀਨ ਦੇ ਸਮੇਂ, ਕੋਵਿਡ-19 ਵੈਕਸੀਨ ਲੈ ਸਕਦਾ ਹੈ, ਜਿਸ ਵਿੱਚ ਇਨਫਲੂਐਂਜ਼ਾ (ਫਲੂ) ਵੈਕਸੀਨ ਵੀ ਸ਼ਾਮਲ ਹੈ। ਜੇ ਤੁਹਾਡੇ ਇੱਕ ਨਾਲੋਂ ਜ਼ਿਆਦਾ ਬੱਚੇ ਹਨ, ਤਾਂ ਉਹਨਾਂ ਸਾਰਿਆਂ ਨੂੰ ਵੱਖ-ਵੱਖ ਅਪੌਇੰਟਮੈਂਟ ਦੀ ਲੋੜ ਹੈ।

15 ਤੋਂ 30 ਮਿੰਟਾਂ ਲਈ ਆਪਣੇ ਬੱਚੇ ਨਾਲ ਅਪੌਇੰਟਮੈਂਟ 'ਤੇ ਰਹਿਣ ਦੀ ਯੋਜਨਾ ਬਣਾਓ।

ਵੈਕਸੀਨ ਦੀ ਅਪੌਇੰਟਮੈਂਟ ਦੌਰਾਨ ਸਹਿਮਤੀ ਦਿਓ

ਬੱਚਿਆਂ ਨੂੰ ਕੋਵਿਡ-19 ਵੈਕਸੀਨ ਲਗਵਾਉਣ ਲਈ ਸਹਿਮਤੀ ਦੀ ਲੋੜ ਹੈ। ਤੁਹਾਨੂੰ ਅਪੌਇੰਟਮੈਂਟ ਦੌਰਾਨ ਸਹਿਮਤੀ ਦੇਣ ਲਈ ਕਿਹਾ ਜਾਵੇਗਾ।

ਕਿਸੇ ਬੱਚੇ ਲਈ ਸਹਿਮਤੀ ਇਹ ਦੇ ਸਕਦੇ ਹਨ:

  • ਮਾਪੇ, ਕਨੂੰਨੀ ਸਰਪ੍ਰਸਤ ਜਾਂ ਫੌਸਟਰ ਪੇਰੈਂਟ
  • ਕਸਟੋਡੀਅਲ ਸੰਭਾਲ ਕਰਤਾ ਜਿਵੇਂ ਕਿ ਦਾਦਾ-ਦਾਦੀ ਜਾਂ ਰਿਸ਼ਤੇਦਾਰ

ਕੇਵਲ ਇੱਕ ਮਾਪੇ, ਕਨੂੰਨੀ ਸਰਪ੍ਰਸਤ ਜਾਂ ਫੌਸਟਰ ਪੇਰੈਂਟ ਨੂੰ ਸਹਿਮਤੀ ਦੇਣ ਦੀ ਲੋੜ ਹੁੰਦੀ ਹੈ।

 

ਤੁਹਾਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ

ਭਾਵੇਂ ਤੁਹਾਨੂੰ ਪਹਿਲਾਂ ਕੋਵਿਡ-19 ਹੋ ਚੁੱਕਾ ਹੈ ਅਤੇ ਤੁਸੀਂ ਠੀਕ ਹੋ ਗਏ ਹੋ, ਫਿਰ ਵੀ ਤੁਹਾਨੂੰ ਟੀਕਾਕਰਣ ਕਰਵਾਉਣਾ ਚਾਹੀਦਾ ਹੈ।

ਜੇ ਤੁਸੀਂ ਹਾਲ ਹੀ ਵਿੱਚ ਬਿਮਾਰ ਸੀ, ਤਾਂ ਆਪਣੇ ਲੱਛਣ ਖਤਮ ਹੋਣ ਤੋਂ ਬਾਅਦ ਤੁਸੀਂ ਵੈਕਸੀਨ ਲਗਵਾ ਸਕਦੇ ਹੋ।

ਜੇ ਤੁਹਾਡੇ ਕੋਲ ਅਪੌਇੰਟਮੈਂਟ ਹੈ ਪਰ ਤੁਹਾਡੇ ਵਿੱਚ ਅਜੇ ਵੀ ਲੱਛਣ ਹਨ, ਤਾਂ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਦੀ ਅਪੌਇੰਟਮੈਂਟ ਮੁੜ-ਨਿਰਧਾਰਤ ਕਰੋ।

 

ਹੋਰ ਵਿਚਾਰ

ਜ਼ਿਆਦਾਤਰ ਲੋਕ ਜੋ ਯੋਗ ਹਨ, ਉਹ ਕੋਵਿਡ-19 ਦੇ ਵਿਰੁੱਧ ਸੁਰੱਖਿਅਤ ਢੰਗ ਨਾਲ ਟੀਕਾਕਰਣ  ਕਰਵਾ ਸਕਦੇ ਹਨ, ਹਾਲਾਂਕਿ ਵੈਕਸੀਨ ਦੇ ਕੁਝ ਹਿੱਸਿਆਂ ਤੋਂ ਗੰਭੀਰ ਐਲਰਜੀ ਵਾਲੇ ਬਹੁਤ ਘੱਟ ਗਿਣਤੀ ਵਿੱਚ ਲੋਕਾਂ ਨੂੰ ਵਿਕਲਪਾਂ ਬਾਰੇ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰਨ ਦੀ ਜ਼ਰੂਰਤ ਹੋ ਸਕਦੀ ਹੈ।

ਹੋਰ ਜਾਣਨ ਲਈ ਬੀ ਸੀ ਸੈਂਟਰ ਫੌਰ ਡਿਜ਼ੀਜ਼ ਕੰਟਰੋਲ ਦੇ ਵੈਕਸੀਨ ਕੰਸਿਡਰੇਸ਼ਨਸ (vaccine considerations) ਪੰਨੇ 'ਤੇ ਜਾਓ।

 

ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਆਪਣੀ ਕਮਿਊਨਿਟੀ ਨੂੰ ਕੋਵਿਡ-19 ਤੋਂ ਕਿਵੇਂ ਸੁਰੱਖਿਅਤ ਰੱਖਣਾ ਹੈ, ਇਸ ਬਾਰੇ ਹੈਲਥਲਿੰਕ ਬੀ ਸੀ ‘ਤੇ ਹੋਰ ਪੜ੍ਹੋ।

ਆਪਣੇ ਆਪ ਨੂੰ ਫਲੂ ਤੋਂ ਸੁਰੱਖਿਅਤ ਰੱਖੋ

6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦੇ ਬੀ.ਸੀ. ਦੇ ਸਾਰੇ ਯੋਗ ਵਸਨੀਕ ਪਤਝੜ ਅਤੇ ਸਰਦੀਆਂ ਵਿੱਚ ਮੁਫਤ ਫਲੂ ਵੈਕਸੀਨ ਲਗਵਾ ਸਕਦੇ ਹਨ। 

ਅਪੌਇੰਟਮੈਂਟ ਤੋਂ ਪਹਿਲਾਂ, ਅਪੌਇੰਟਮੈਂਟ ਦੇ ਦੌਰਾਨ ਅਤੇ ਬਾਅਦ ਵਿੱਚ ਕੀ ਉਮੀਦ ਕਰਨੀ ਹੈ

ਦੁਬਾਰਾ ਚੈੱਕ ਕਰੋ ਕਿ ਤੁਸੀਂ ਟੀਕਾਕਰਣ ਦੀ ਆਪਣੀ ਅਪੌਇੰਟਮੈਂਟ ਲਈ ਕੀ ਤਿਆਰੀ ਕਰਨੀ ਹੈ ਅਤੇ ਟੀਕਾਕਰਣ ਤੋਂ ਬਾਅਦ ਦੀ ਸੰਭਾਲ ਦੇ ਦਿਸ਼ਾ ਨਿਰਦੇਸ਼ਾਂ ਬਾਰੇ ਜਾਣੋ।

 

ਤਿਆਰੀ ਕਰਕੇ ਆਓ

ਆਪਣੀ ਅਪੌਇੰਟਮੈਂਟ ਲਈ ਤਿਆਰ ਹੋਣ ਲਈ:

  • ਤੁਹਾਨੂੰ ਵਰਤ ਰੱਖਣ ਦੀ ਲੋੜ ਨਹੀਂ ਹੈ। ਪਾਣੀ ਜ਼ਰੂਰ ਪੀਓ
  • ਆਪਣੀ ਬੁਕਿੰਗ ਕਨਫਰਮੇਸ਼ਨ (ਪੁਸ਼ਟੀਕਰਣ) ਅਤੇ ਫੋਟੋ ID ਲੈ ਕੇ ਆਓ
  • ਛੋਟੀਆਂ ਬਾਂਹਾਂ ਵਾਲੀ ਕਮੀਜ਼ ਪਹਿਨੋ
  • ਆਪਣੀ ਅਪੌਇੰਟਮੈਂਟ ਦੇ ਤੈਅ ਕੀਤੇ ਸਮੇਂ ਤੋਂ ਕੁਝ ਮਿੰਟ ਪਹਿਲਾਂ ਪਹੁੰਚੋ
 

ਅਪੌਇੰਟਮੈਂਟ ਦੇ ਦੌਰਾਨ 

ਫਾਰਮੇਸੀ ਜਾਂ ਕਲੀਨਿਕ ‘ਤੇ:

  • ਆਪਣੀ ਫੋਟੋ ID ਅਤੇ ਬੁਕਿੰਗ ਕਨਫਰਮੇਸ਼ਨ ਨਾਲ ਚੈੱਕ-ਇਨ ਕਰੋ। ਜੇ ਤੁਸੀਂ ਚਾਹੁੰਦੇ ਹੋ, ਤੁਸੀਂ ਆਪਣੀ ਵੈਕਸੀਨ ਲਗਵਾਉਣ ਲਈ ਕਿਸੇ ਨਿੱਜੀ ਥਾਂ ਦੀ ਦਰਖਾਸਤ ਕਰ ਸਕਦੇ ਹੋ
  • ਆਪਣੀ ਵੈਕਸੀਨ ਦੀ ਖੁਰਾਕ ਪ੍ਰਾਪਤ ਕਰੋ
  • ਆਪਣੇ ਸ਼ੌਟ ਤੋਂ ਬਾਅਦ ਲਗਭਗ 15 ਮਿੰਟਾਂ ਲਈ ਔਬਜ਼ਰਵੇਸ਼ਨ (ਦੇਖ-ਰੇਖ) ਵਾਲੀ ਥਾਂ ਵਿੱਚ ਉਡੀਕ ਕਰੋ
 

ਆਪਣੀ ਅਪੌਇੰਟਮੈਂਟ ਤੋਂ ਬਾਅਦ

HealthLink BC ਤੋਂ ਟੀਕਾਕਰਣ ਤੋਂ ਬਾਅਦ ਦੀਆਂ ਦੇਖਭਾਲ ਦੀਆਂ ਹਦਾਇਤਾਂ ਬਾਰੇ ਜਾਣੋ।

 

ਆਪਣੇ ਰਿਕਾਰਡਾਂ ਨੂੰ ਤਾਜ਼ਾ ਰੱਖੋ

ਜਦੋਂ ਤੁਸੀਂ ਟੀਕਾਕਰਣ ਕਰਵਾਉਂਦੇ ਹੋ, ਤਾਂ ਤੁਹਾਡੀ ਜਾਣਕਾਰੀ ਨੂੰ ਇਲੈਕਟ੍ਰਾਨਿਕ ‘ਪ੍ਰੋਵਿੰਸ਼ੀਅਲ ਇਮਊਨਾਈਜ਼ੇਸ਼ਨ ਰਜਿਸਟਰੀ’ ਵਿੱਚ ਦਾਖਲ ਕੀਤਾ ਜਾਵੇਗਾ। ਤੁਸੀਂ ਆਪਣੇ ਟੀਕਾਕਰਣ ਰਿਕਾਰਡ ਤੱਕ ਔਨਲਾਈਨ ਪਹੁੰਚ ਕਰ ਸਕਦੇ ਹੋ ਜਾਂ ਫ਼ੋਨ ਰਾਹੀਂ ਜਾਂ ਕਿਸੇ ਸਰਵਿਸ ਬੀ ਸੀ ਦਫਤਰ ਵਿਖੇ ਇੱਕ ਪ੍ਰਿੰਟ ਕੀਤੀ ਕਾਪੀ ਦੀ ਬੇਨਤੀ ਕਰ ਸਕਦੇ ਹੋ।

ਔਨਲਾਈਨ: 

ਆਪਣੇ ਟੀਕਾਕਰਣ ਰਿਕਾਰਡਾਂ ਨੂੰ ਦੇਖਣ ਜਾਂ ਅੱਪਡੇਟ ਕਰਨ ਅਤੇ ਟੀਕਾਕਰਣ ਦਸਤਾਵੇਜ਼ਾਂ ਦੇ ਆਪਣੇ ਪ੍ਰਮਾਣ ਨੂੰ ਡਾਊਨਲੋਡ ਕਰਨ ਲਈ ਹੈਲਥ ਗੇਟਵੇਅ ਲਈ ਰਜਿਸਟਰ ਕਰੋ।

ਰਜਿਸਟਰ ਕਰਨ ਲਈ ਤੁਹਾਨੂੰ ਬੀ ਸੀ ਸਰਵਿਸਿਜ਼ ਕਾਰਡ ਦੀ ਲੋੜ ਹੈ।

ਫ਼ੋਨ: 

ਮੇਲ ਰਾਹੀਂ ਆਪਣੇ ਟੀਕਾਕਰਣ ਰਿਕਾਰਡ ਦੀ ਕਾਪੀ ਦੀ ਬੇਨਤੀ ਕਰਨ ਲਈ 1-833-838-2323 'ਤੇ ਕੌਲ ਕਰੋ। 

ਸਰਵਿਸ ਬੀ ਸੀ ਦਫਤਰ ਵਿਖੇ ਵਿਅਕਤੀਗਤ ਤੌਰ 'ਤੇ: 

ਤੁਸੀਂ ਸਾਰੇ ਸਰਵਿਸ ਬੀ ਸੀ ਦਫਤਰਾਂ ਵਿਖੇ ਆਪਣੇ ਟੀਕਾਕਰਣ ਰਿਕਾਰਡ ਦੀ ਇੱਕ ਪ੍ਰਿੰਟ ਕੀਤੀ ਕਾਪੀ ਪ੍ਰਾਪਤ ਕਰ ਸਕਦੇ ਹੋ।

ਆਪਣੇ ਟੀਕਾਕਰਣ ਰਿਕਾਰਡ ਨੂੰ ਅੱਪਡੇਟ ਕਰੋ

ਜੇ ਤੁਹਾਡੇ ਟੀਕਾਕਰਣ ਰਿਕਾਰਡ ‘ਹੈਲਥ ਗੇਟਵੇਅ’  (Health Gateway) 'ਤੇ ਨਹੀਂ ਹਨ, ਤਾਂ ਉਹਨਾਂ ਨੂੰ ਇਲੈਕਟ੍ਰਾਨਿਕ ‘ਪ੍ਰੋਵਿੰਸ਼ੀਅਲ ਇਮਊਨਾਈਜ਼ੇਸ਼ਨ ਰਜਿਸਟਰੀ’ ਵਿੱਚ ਦਾਖਲ ਕੀਤਾ ਜਾ ਸਕਦਾ ਹੈ।

ਤੁਹਾਨੂੰ ਮਦਦ ਦੀ ਲੋੜ ਹੈ

 

ਤੁਹਾਡੇ ਕੋਲ PHN ਨਹੀਂ ਹੈ

‘ਮੈਡੀਕਲ ਸਰਵਿਸਿਜ਼ ਪਲਾਨ’ ਨਾਲ ਰਜਿਸਟਰ ਹੋਏ ਬੀ.ਸੀ. ਦੇ ਹਰੇਕ ਵਸਨੀਕ ਨੂੰ ਸਿਹਤ ਸੰਭਾਲ ਲਈ ਜੀਵਨ ਭਰ ਲਈ ਪਛਾਣ ਦਾ ਇੱਕ ਵਿਲੱਖਣ ਪ੍ਰਮਾਣ ਦਿੱਤਾ ਜਾਂਦਾ ਹੈ, ਜਿਸ ਨੂੰ ਪਰਸਨਲ ਹੈਲਥ ਨੰਬਰ (PHN) ਕਿਹਾ ਜਾਂਦਾ ਹੈ। ਤੁਹਾਡਾ PHN ਤੁਹਾਡੇ ਬੀ ਸੀ ਸਰਵਿਸਿਜ਼ ਕਾਰਡ 'ਤੇ ਮਿਲ ਸਕਦਾ ਹੈ।

PHN ਲੱਭੋ ਜਾਂ ਬਣਾਓ। 

ਜੇ ਤੁਸੀਂ ਸਹੀ PHN ਦਿੱਤਾ ਹੈ ਪਰ ਲੌਗ-ਇਨ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ, ਤਾਂ ਕਿਰਪਾ ਕਰਕੇ ਮਦਦ ਲਈ 1-833-838-2323 'ਤੇ ਕੌਲ ਸੈਂਟਰ ਨਾਲ ਸੰਪਰਕ ਕਰੋ।

 

ਤੁਸੀਂ ਬੀ.ਸੀ. ਦੇ ਵਸਨੀਕ ਨਹੀਂ ਹੋ 

ਗੈਰ-ਬੀ.ਸੀ. ਵਸਨੀਕ, ਅਪੌਇੰਟਮੈਂਟ ਬੁੱਕ ਕਰਨ ਲਈ ਸੂਬਾਈ ਕੌਲ ਸੈਂਟਰ 1-833-838-2323 'ਤੇ ਫ਼ੋਨ ਕਰ ਸਕਦੇ ਹਨ।

 

ਤੁਸੀਂ ਬੀ.ਸੀ. ਵਿੱਚ ਕੋਵਿਡ-19 ਬਾਰੇ ਹੋਰ ਜਾਣਨਾ ਚਾਹੁੰਦੇ ਹੋ।

 

ਜੇ ਕੋਵਿਡ-19 ਟੀਕਾਕਰਣ ਦੇ ਆਪਣੇ ਵਿਕਲਪਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਪੌਇੰਟਮੈਂਟ ਦਾ ਸਮਾਂ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕੌਲ ਸੈਂਟਰ ਨੂੰ ਫ਼ੋਨ ਕਰੋ। ਜੇ ਤੁਹਾਡੇ ਇਸ ਬਾਰੇ ਸਵਾਲ ਹਨ ਕਿ ਤੁਹਾਨੂੰ ਵੈਕਸੀਨ ਕਦੋਂ ਲੈਣੀ ਚਾਹੀਦੀ ਹੈ ਤਾਂ ਆਪਣੇ ਸਿਹਤ ਸੰਭਾਲ ਪ੍ਰਦਾਨਕ ਨਾਲ ਗੱਲ ਕਰੋ।

1-833-838-2323 ‘ਤੇ ਕੌਲ ਕਰੋ

ਹਫ਼ਤੇ ਦੇ ਸੱਤ ਦਿਨ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ। (25 ਦਸੰਬਰ, 26 ਦਸੰਬਰ ਅਤੇ 1 ਜਨਵਰੀ ਨੂੰ ਬੰਦ) | ਅਨੁਵਾਦਕ ਉਪਲਬਧ ਹਨ

ਕੈਨੇਡਾ ਅਤੇ ਅਮਰੀਕਾ ਤੋਂ ਬਾਹਰ: 1-604-681-4261