ਸਾਹ ਦੀਆਂ ਬਿਮਾਰੀਆਂ ਦੇ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਆਦਤਾਂ

Publication date: November 8, 2024

ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਨੂੰ ਅਤੇ ਬੀ.ਸੀ. ਦੇ ਹੈਲਥ ਕੇਅਰ ਸਿਸਟਮ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਨ ਲਈ ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਆਦਤਾਂ ਦਾ ਅਭਿਆਸ ਕਰੋ।

English繁體中文 | 简体中文 | Français | ਪੰਜਾਬੀ |فارسی  | Tagalog | 한국어 | Español | عربى | Tiếng Việt | 日本語 | हिंदी | Українська | Русский

ਬਿਲਕੁਲ ਤਾਜ਼ਾ ਜਾਣਕਾਰੀ ਲਈ, ਕ੍ਰਿਪਾ ਕਰ ਕੇ ਅੰਗ੍ਰੇਜ਼ੀ ਪੰਨੇ ‘ਤੇ ਜਾਉ

ਇਸ ਪੰਨੇ 'ਤੇ

ਸਿਹਤਮੰਦ ਰਹਿਣ ਲਈ ਆਦਤਾਂ ਦਾ ਅਭਿਆਸ ਕਰੋ

ਸਿਹਤਮੰਦ ਰਹਿਣ ਲਈ ਆਦਤਾਂ ਦੀ ਪਾਲਣਾ ਕਰਕੇ ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਵਿੱਚ ਮਦਦ ਕਰੋ।

ਟੀਕਾਕਰਣ

ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਆਪਣੇ ਟੀਕਾਕਰਣਾਂ ਨੂੰ ਤਾਜ਼ਾ ਰੱਖਣਾ ਮਹੱਤਵਪੂਰਨ ਹੈ। ਆਪਣੇ ਅੱਪਡੇਟ ਕੀਤੇ ਫਲੂ ਅਤੇ ਕੋਵਿਡ -19 ਵੈਕਸੀਨ ਇੱਕੋ ਸਮੇਂ ‘ਤੇ ਲਗਵਾਓ।

ਸਾਹ ਦੀਆਂ ਬਿਮਾਰੀਆਂ ਲਈ ਸਹੀ ਤੌਰ ਤਰੀਕੇ 

ਭਾਵੇਂ ਤੁਸੀਂ ਬਿਮਾਰ ਮਹਿਸੂਸ ਨਹੀਂ ਕਰਦੇ, ਇਹ ਯਾਦ ਰੱਖੋ:

  • ਆਪਣੇ ਹੱਥਾਂ ਨੂੰ ਅਕਸਰ ਸਾਬਣ ਅਤੇ ਗਰਮ ਪਾਣੀ ਨਾਲ ਸਾਫ਼ ਕਰੋ। ਘੱਟੋ ਘੱਟ 20 ਸਕਿੰਟਾਂ ਲਈ ਰਗੜੋ ਜਾਂ ਐਲਕੌਹਲ-ਅਧਾਰਿਤ ਹੈਂਡ ਰਬ ਦੀ ਵਰਤੋਂ ਕਰੋ
  • ਛਿੱਕਣ ਜਾਂ ਖੰਘਣ ਵੇਲੇ ਆਪਣੇ ਮੂੰਹ ਨੂੰ ਢੱਕੋ। ਆਪਣੇ ਹੱਥਾਂ ਦੀ ਬਜਾਏ ਆਪਣੀ ਕੂਹਣੀ ਵਿੱਚ ਛਿੱਕੋ ਜਾਂ ਖੰਘੋ

ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ

  • ਆਪਣੇ ਲੱਛਣਾਂ ‘ਤੇ ਨਜ਼ਰ ਰੱਖੋ
  • ਆਪਣੇ ਘਰ ਵਿੱਚ ਹੀ ਰਹੋ। ਤੁਸੀਂ ਦੂਜਿਆਂ ਤੱਕ ਬਿਮਾਰੀ ਫੈਲਾ ਸਕਦੇ ਹੋ, ਖਾਸ ਕਰਕੇ ਜੇ ਤੁਹਾਨੂੰ ਬੁਖਾਰ, ਖੰਘ, ਉਲਟੀਆਂ ਜਾਂ ਦਸਤ ਹਨ 
  • ਜੇਕਰ ਤੁਹਾਨੂੰ ਕੋਵਿਡ-19 ਹੈ, ਤਾਂ ਉਦੋਂ ਤੱਕ ਘਰ ਵਿੱਚ ਰਹੋ ਜਦੋਂ ਤੱਕ ਤੁਹਾਡਾ ਬੁਖਾਰ ਠੀਕ ਨਹੀਂ ਹੋ ਜਾਂਦਾ ਅਤੇ ਤੁਸੀਂ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਾਫ਼ੀ ਤੰਦਰੁਸਤ ਮਹਿਸੂਸ ਨਹੀਂ ਕਰਦੇ 
  • ਗੰਭੀਰ ਬਿਮਾਰੀ ਦੇ ਵਧੇਰੇ ਜੋਖਮ ਵਾਲੇ ਲੋਕਾਂ ਤੋਂ ਦੂਰ ਰਹੋ 
  • ਜੇਕਰ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਾਣ ਦੀ ਲੋੜ ਪੈਂਦੀ ਹੈ, ਤਾਂ ਮਾਸਕ ਪਹਿਨਣ ਬਾਰੇ ਸੋਚੋ, ਖਾਸ ਕਰਕੇ ਜਦ ਤੁਸੀਂ ਇੰਡੋਰ (ਅੰਦਰਲੀਆਂ) ਥਾਂਵਾਂ ਵਿੱਚ ਹੋਵੋ 

ਆਪਣੇ ਇਨਫਲੂਐਂਜ਼ਾ ਅਤੇ ਕੋਵਿਡ -19 ਟੀਕਾਕਰਣ ਇੱਕੋ ਸਮੇਂ ‘ਤੇ ਬੁੱਕ ਕਰੋ

ਟੀਕਾਕਰਣ ਕਰਵਾਉਣਾ ਸਾਹ ਦੀਆਂ ਬਿਮਾਰੀਆਂ ਦੇ ਇਸ ਮੌਸਮ ਵਿੱਚ ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਨੂੰ ਅਤੇ ਬੀ.ਸੀ. ਦੇ ਹੈਲਥ ਕੇਅਰ ਸਿਸਟਮ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ। 

6 ਮਹੀਨੇ ਅਤੇ ਇਸ ਤੋਂ ਵੱਧ ਉਮਰ ਦਾ ਹਰ ਵਿਅਕਤੀ ਇੱਕੋ ਸਮੇਂ 'ਤੇ ਇਨਫਲੂਐਂਜ਼ਾ (ਫਲੂ) ਅਤੇ ਅੱਪਡੇਟ ਕੀਤੀ ਗਈ ਕੋਵਿਡ-19 ਵੈਕਸੀਨ ਲਗਵਾ ਸਕਦਾ ਹੈ। ‘ਗੈਟ ਵੈਕਸੀਨੇਟਡ ਸਿਸਟਮ’ ਵਿੱਚ ਰਜਿਸਟਰਡ ਸਾਰੇ ਲੋਕਾਂ ਨੂੰ ਹੁਣ ਈਮੇਲ ਜਾਂ ਟੈਕਸਟ ਮੈਸੇਜ ਰਾਹੀਂ ਸੱਦੇ ਭੇਜ ਦਿੱਤੇ ਗਏ ਹਨ। ਸੱਦੇ ਵਿੱਚ ਤੁਹਾਡੀ ਕੋਵਿਡ -19 ਵੈਕਸੀਨ, ਤੁਹਾਡੀ ਇਨਫਲੂਐਂਜ਼ਾ ਵੈਕਸੀਨ, ਜਾਂ ਦੋਵੇਂ ਪ੍ਰਾਪਤ ਕਰਨ ਲਈ ਅਪੌਇੰਟਮੈਂਟ ਬੁੱਕ ਕਰਨ ਲਈ ਇੱਕ ਸਿੱਧਾ ਲਿੰਕ ਸ਼ਾਮਲ ਹੈ, ਜੋ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਆਪਣੀ ਆਖਰੀ ਖੁਰਾਕ ਕਦੋਂ ਪ੍ਰਾਪਤ ਕੀਤੀ ਸੀ।

ਵੈਕਸੀਨ ਮੁਫਤ ਹਨ ਅਤੇ ਫਾਰਮੇਸੀਆਂ, ਹੈਲਥ ਅਥੌਰਿਟੀ ਕਲੀਨਿਕਾਂ ਅਤੇ ਕੁਝ ਪ੍ਰਾਇਮਰੀ-ਕੇਅਰ ਪ੍ਰਦਾਤਾਵਾਂ ਦੇ ਦਫਤਰਾਂ ਵਿੱਚ ਉਪਲਬਧ ਹਨ।

ਜੇ ਤੁਸੀਂ ਬੀ.ਸੀ. ਵਿੱਚ ਕੋਵਿਡ-19 ਵੈਕਸੀਨ ਨਹੀਂ ਲਗਵਾਈ

ਅਪੌਇੰਟਮੈਂਟ ਬੁੱਕ ਕਰਨ ਲਈ ਆਪਣਾ ਸੱਦਾ ਪ੍ਰਾਪਤ ਕਰਨ ਵਾਸਤੇ ‘ਗੈਟ ਵੈਕਸੀਨੇਟਿਡ ਸਿਸਟਮ’ ਵਿੱਚ ਰਜਿਸਟਰ ਕਰੋ

ਤੁਸੀਂ ਇਸ ਸਮੇਂ ‘ਗੈਟ ਵੈਕਸੀਨੇਟਿਡ ਸਿਸਟਮ’ ਰਾਹੀਂ ਕੋਵਿਡ-19 ਅਤੇ ਫਲੂ ਲਈ ਟੀਕਾਕਰਣ ਬੁੱਕ ਕਰ ਸਕਦੇ ਹੋ।

ਜੇਕਰ ਤੁਹਾਨੂੰ ਆਪਣੀ ਵੈਕਸੀਨ ਦੀ ਅਪੌਇੰਟਮੈਂਟ ਤੈਅ ਕਰਨ ਵਿੱਚ ਮਦਦ ਦੀ ਲੋੜ ਹੈ, 1-833-838-2323 ‘ਤੇ ਕੌਲ ਕਰੋ

ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ (ਸੋਮਵਾਰ, 11 ਨਵੰਬਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ) ਅਨੁਵਾਦਕ ਉਪਲਬਧ ਹਨ

ਸਾਹ ਦੀਆਂ ਬਿਮਾਰੀਆਂ ਨਾਲ ਸੰਬੰਧਤ ਸਰੋਤ

ਤੁਹਾਡੇ ਕੁਝ ਸਵਾਲ ਹਨ

ਕਿਸੇ ਨਾਲ ਫ਼ੋਨ 'ਤੇ ਗੱਲ ਕਰੋ। 220+ ਭਾਸ਼ਾਵਾਂ ਵਿੱਚ ਮਦਦ ਲਓ, ਜਿਸ ਵਿੱਚ ਸ਼ਾਮਲ ਹਨ:

國粵語 | ਪੰਜਾਬੀ | عربى | Français | Español

ਹਫ਼ਤੇ ਦੇ 7 ਦਿਨ: ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ (ਸੋਮਵਾਰ, 11 ਨਵੰਬਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ)

ਟੀਕਾਕਰਣ

ਜੇ ਆਪਣੇ ਕੋਵਿਡ-19 ਅਤੇ ਫਲੂ ਟੀਕਾਕਰਣ ਵਿਕਲਪਾਂ ਬਾਰੇ ਤੁਹਾਡੇ ਕੋਈ ਸਵਾਲ ਹਨ ਅਤੇ ਤੁਹਾਨੂੰ ਅਪੌਇੰਟਮੈਂਟ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕੌਲ ਸੈਂਟਰ ਨੂੰ ਫ਼ੋਨ ਕਰੋ।

1-833-838-2323 ‘ਤੇ ਕੌਲ ਕਰੋ

ਕੋਵਿਡ -19 ਅਤੇ ਫਲੂ ਬਾਰੇ ਜਾਣਕਾਰੀ

ਕੋਵਿਡ -19 ਜਾਂ ਫਲੂ ਨਾਲ ਸੰਬੰਧਿਤ ਸਵਾਲਾਂ ਬਾਰੇ ਕਿਸੇ ਸਰਵਿਸ ਬੀ ਸੀ ਏਜੰਟ ਨਾਲ ਗੱਲ ਕਰੋ।

1-888-268-4319 ‘ਤੇ ਕੌਲ ਕਰੋ

ਟੈਕਸਟ: 1-604-630-0300 ਸਵੇਰੇ 7:30 ਵਜੇ ਤੋਂ ਸ਼ਾਮ 5 ਵਜੇ ਤੱਕ

 ਕੈਨੇਡਾ ਅਤੇ USA ਤੋਂ ਬਾਹਰ: 1-604-681-4261