ਬੀ.ਸੀ ਵਿੱਚ ਕਾਰੋਬਾਰਾਂ, ਸਮਾਗਮਾਂ ਜਾਂ ਸੇਵਾਵਾਂ ਤੱਕ ਪਹੁੰਚ ਲਈ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨਹੀਂ ਹੈ। ਤੁਹਾਨੂੰ ਅੰਤਰਰਾਸ਼ਟਰੀ ਸਫ਼ਰ ਲਈ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਪੈ ਸਕਦੀ ਹੈ।
English | 繁體中文 | 简体中文 | Français | ਪੰਜਾਬੀ | فارسی | Tagalog | 한국어 | Español | عربى | Tiếng Việt | 日本語 | हिंदी | Українська | Русский
ਨਵੀਨਤਮ ਜਾਣਕਾਰੀ ਲਈ ਕਿਰਪਾ ਕਰਕੇ ਇੰਗਲਿਸ਼ ਪੇਜ ਦੇਖੋ
ਸੂਬੇ ਭਰ ਵਿੱਚ ਸਫ਼ਰ, ਇਕੱਠਾਂ, ਸਮਾਗਮਾਂ, ਅਤੇ ਲੌਂਗ-ਟਰਮ ਕੇਅਰ ਅਤੇ ਸੀਨੀਅਰਜ਼ ਅਸਿਸਟਡ ਲਿਵਿੰਗ ਫੈਸਿਲਿਟੀਆਂ ਵਿੱਚ ਜਾਣ 'ਤੇ ਕੋਵਿਡ-19 ਦੀਆਂ ਕੋਈ ਪਾਬੰਦੀਆਂ ਨਹੀਂ ਹਨ।
ਅੰਦਰ ਰਹਿਣ ਵਾਲੀਆਂ ਪਬਲਿਕ ਸੈੱਟਿੰਗਾਂ ਵਿੱਚ ਮਾਸਕ ਪਹਿਨਣਾ ਪਬਲਿਕ ਹੈਲਥ ਵੱਲੋਂ ਲਾਜ਼ਮੀ ਨਹੀਂ ਹੈ। ਮਾਸਕ ਪਹਿਨਣਾ ਇੱਕ ਨਿੱਜੀ ਚੋਣ ਹੈ।
ਮਾਸਕ ਬਾਰੇ ਵਧੇਰੀ ਜਾਣਕਾਰੀ ਬੀ ਸੀ ਸੈਂਟਰ ਫ਼ੌਰ ਡੀਜ਼ੀਜ਼ ਕੰਟਰੋਲ ਦੀ ਵੈਬਸਾਈਟ ‘ਤੇ ਲੱਭੋ।
ਹਵਾਈ, ਰੇਲਗੱਡੀ, ਪਬਲਿਕ ਟ੍ਰਾਂਜ਼ਿਟ ਜਾਂ ਬੀ ਸੀ ਫੈਰੀਜ਼ (BC Ferries) ਜ਼ਰੀਏ ਸਫ਼ਰ ਕਰਦੇ ਸਮੇਂ ਮਾਸਕ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਮਾਸਕ ਲਾਜ਼ਮੀ ਨਹੀਂ ਹਨ।
ਕਿਸੇ ਇੱਕਲੇ ਵਿਅਕਤੀ ਦੁਆਰਾ ਚਲਾਏ ਜਾਂਦੇ ਕਾਰੋਬਾਰ ਅਤੇ ਸਮਾਗਮਾਂ ਦੇ ਆਯੋਜਕ ਆਪਣੀਆਂ ਕੰਮ ਦੀਆਂ ਥਾਂਵਾਂ ਵਿੱਚ ਮਾਸਕ ਦੀ ਲੋੜ ਜਾਰੀ ਰੱਖਣ ਦੀ ਚੋਣ ਕਰ ਸਕਦੇ ਹਨ। ਇਹ ਮਹੱਤਵਪੂਰਨ ਹੈ ਕਿ ਅਸੀਂ ਹੋਰਨਾਂ ਲੋਕਾਂ ਅਤੇ ਕਾਰੋਬਾਰਾਂ ਦੀਆਂ ਚੋਣਾਂ ਦਾ ਆਦਰ ਕਰੀਏ।
ਤੁਹਾਨੂੰ ਇਹਨਾਂ ਲਈ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨਹੀਂ ਹੈ:
ਸਫ਼ਰ ਦੇ ਨਿਯਮ ਅਕਸਰ ਬਦਲਦੇ ਰਹਿੰਦੇ ਹਨ। ਸਫ਼ਰ ਕਰਨ ਤੋਂ ਪਹਿਲਾਂ, ਸਫ਼ਰ ਸੰਬੰਧੀ ਫੈਡਰਲ ਮਾਰਗ-ਦਰਸ਼ਨ ਦੀ ਜਾਂਚ ਕਰੋ।
ਤੁਹਾਨੂੰ ਕੁਝ ਹੋਰ ਦੇਸ਼ਾਂ ਵਿੱਚ ਦਾਖਲ ਹੋਣ ਲਈ ਟੀਕਾਕਰਣ ਦਾ ਪ੍ਰਮਾਣ ਦਿਖਾਉਣ ਦੀ ਲੋੜ ਹੋ ਸਕਦੀ ਹੈ। ਸਫ਼ਰ ਕਰਨ ਤੋਂ ਪਹਿਲਾਂ, ਦਾਖਲ ਹੋਣ ਦੀਆਂ ਲੋੜਾਂ ਦੀ ਸਮੀਖਿਆ ਕਰੋ।
ਤੁਹਾਨੂੰ ਆਪਣੇ ਟੀਕਾਕਰਣ ਬਾਰੇ ਅੱਪ-ਟੂ-ਡੇਟ ਰਹਿਣਾ ਚਾਹੀਦਾ ਹੈ।
ਹੋ ਸਕਦਾ ਹੈ ਕਿ 6 ਮਹੀਨਿਆਂ ਤੋਂ ਵੱਧ ਸਮਾਂ ਪਹਿਲਾਂ ਡਾਊਨਲੋਡ ਕੀਤੇ QR ਕੋਡ ਦੀ ਸਹੀ ਤਰ੍ਹਾਂ ਪੁਸ਼ਟੀ ਨਾ ਕੀਤੀ ਜਾ ਸਕੇ। ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੋਲ ਇੱਕ ਵੈਧ QR ਕੋਡ ਹੈ, ਟੀਕਾਕਰਣ ਦੇ ਆਪਣੇ ਪ੍ਰਮਾਣ ਦੀ ਇੱਕ ਨਵੀਂ ਕਾਪੀ ਡਾਊਨਲੋਡ ਕਰੋ।
ਕੋਵਿਡ-19 ਦਾ ਟੀਕਾਕਰਣ ਦਾ ਤੁਹਾਡਾ ਕਨੇਡੀਅਨ ਪ੍ਰਮਾਣ ਹੈਲਥ ਗੇਟਵੇਅ ਰਾਹੀਂ ਉਪਲਬਧ ਹੈ। ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਲਈ ਟੀਕਾਕਰਣ ਦੇ ਪ੍ਰਮਾਣ ਨੂੰ ਡਾਊਨਲੋਡ ਕਰ ਸਕਦੇ ਹੋ, ਜਿਸ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਲ ਹਨ।
ਟੀਕਾਕਰਣ ਦਾ ਪ੍ਰਮਾਣ ਪ੍ਰਾਪਤ ਕਰੋ ਟੀਕਾਕਰਣ ਦਾ ਪ੍ਰਮਾਣ ਮੁਫ਼ਤ ਹੈ। ਜੇ ਕੋਈ ਤੁਹਾਨੂੰ ਭੁਗਤਾਨ ਕਰਨ ਲਈ ਕਹਿ ਰਿਹਾ ਹੈ, ਤਾਂ ਇਹ ਇੱਕ ਸਕੈਮ ਹੈ।
ਜਦੋਂ ਤੁਸੀਂ ਆਪਣਾ ਟੀਕਾਕਰਣ ਦਾ ਪ੍ਰਮਾਣ ਦਿਖਾਉਂਦੇ ਹੋ, ਤਾਂ ਤੁਹਾਨੂੰ ਇੱਕ ਵੈਧ ਸਰਕਾਰੀ ਫੋਟੋ ਆਈ.ਡੀ. ਦੀ ਵੀ ਲੋੜ ਹੁੰਦੀ ਹੈ।
ਤੁਹਾਡੀ ਆਈ.ਡੀ. ਉੱਤੇ ਦਿੱਤਾ ਨਾਮ ਟੀਕਾਕਰਣ ਦੇ ਪ੍ਰਮਾਣ 'ਤੇ ਦਿੱਤੇ ਨਾਮ ਨਾਲ ਮੇਲ ਖਾਣਾ ਲਾਜ਼ਮੀ ਹੈ।
ਜੇ ਤੁਸੀਂ ਟੀਕਾਕਰਣ ਦੇ ਆਪਣੇ ਪ੍ਰਮਾਣ ਤੱਕ ਪਹੁੰਚ ਕਰਨ ਜਾਂ ਡਾਊਨਲੋਡ ਕਰਨ ਦੇ ਅਯੋਗ ਹੋ, ਤਾਂ ਇਹ ਪਤਾ ਲਗਾਓ ਕਿ ਮਦਦ ਕਿਵੇਂ ਪ੍ਰਾਪਤ ਕਰਨੀ ਹੈ।
ਬੀ.ਸੀ. ਵਿੱਚ ਸਮਾਗਮਾਂ, ਸੇਵਾਵਾਂ ਜਾਂ ਕਾਰੋਬਾਰਾਂ ਲਈ ਟੀਕਾਕਰਣ ਦੇ ਪ੍ਰਮਾਣ ਨੂੰ ਚੈੱਕ ਕਰਨ ਦੀ ਲੋੜ ਨਹੀਂ ਹੈ।
ਜੇਕਰ ਤੁਸੀਂ ਚਾਹੁੰਦੇ ਹੋ, ਤਾਂ ਤੁਹਾਡਾ ਕਾਰੋਬਾਰ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਨੂੰ ਜਾਰੀ ਰੱਖਣ ਦੀ ਚੋਣ ਕਰ ਸਕਦਾ ਹੈ। ਜੇਕਰ ਤੁਸੀਂ ਟੀਕਾਕਰਣ ਦੇ ਪ੍ਰਮਾਣ ਦੀ ਲੋੜ ਦਾ ਫੈਸਲਾ ਕਰਦੇ ਹੋ, ਤਾਂ ਤੁਹਾਨੂੰ ਇਹ ਧਿਆਨ ਨਾਲ ਅਤੇ ਸਾਰੇ ਸੰਬੰਧਿਤ ਕਾਨੂੰਨਾਂ ਦੀ ਪਾਲਣਾ ਕਰਦਿਆਂ ਹੋਇਆ ਕਰਨਾ ਚਾਹੀਦਾ ਹੈ।
ਕਿਸੇ ਨਾਲ ਫ਼ੋਨ 'ਤੇ ਗੱਲ ਕਰੋ। 220+ ਭਾਸ਼ਾਵਾਂ ਵਿੱਚ ਮਦਦ ਲਓ, ਜਿਸ ਵਿੱਚ ਸ਼ਾਮਲ ਹਨ:
國粵語 | ਪੰਜਾਬੀ | عربى | Français | Español
ਹਫ਼ਤੇ ਦੇ 7 ਦਿਨ: ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ (ਸੋਮਵਾਰ, 11 ਨਵੰਬਰ: ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ)
ਜੇ ਤੁਹਾਡੇ ਕੋਵਿਡ-19 ਅਤੇ ਫਲੂ ਦੇ ਟੀਕਾਕਰਣ ਦੇ ਵਿਕਲਪਾਂ ਬਾਰੇ ਕੋਈ ਸਵਾਲ ਹਨ ਅਤੇ ਤੁਹਾਨੂੰ ਮਿਲਣ ਦਾ ਸਮਾਂ ਬੁੱਕ ਕਰਨ ਵਿੱਚ ਮਦਦ ਦੀ ਲੋੜ ਹੈ ਤਾਂ ਕਾਲ ਸੈਂਟਰ ਨੂੰ ਫ਼ੋਨ ਕਰੋ।
ਟੈਕਸਟ: 1-604-630-0300 ਸਵੇਰੇ 7:30 ਤੋਂ ਸ਼ਾਮ 5 ਵਜੇ ਤੱਕ
ਕੈਨੇਡਾ ਤੋਂ ਬਾਹਰ ਅਤੇ ਯੂ.ਐਸ.ਏ.: 1-604-681-4261