ਸਾਡੀਆਂ ਸੇਵਾਵਾਂ ਤੱਕ ਪਹੁੰਚ ਕਰਨ ਵੇਲੇ ਲੋਕਾਂ ਨੂੰ ਆਉਂਦੀਆਂ ਰੁਕਾਵਟਾਂ ਨੂੰ ਸਮਝਣ ਵਿੱਚ ਸਾਡੀ ਮਦਦ ਕਰੋ।
ਇਹ ਸ਼ਾਮਲ ਕਰਨਾ ਯਕੀਨੀ ਬਣਾਓ:
ਤੁਸੀਂ ਔਨਲਾਈਨ ਫਾਰਮ ਦੀ ਵਰਤੋਂ ਕਰਕੇ ਅੰਗਰੇਜ਼ੀ ਵਿੱਚ ਆਪਣਾ ਫੀਡਬੈਕ ਜਮ੍ਹਾਂ ਕਰ ਸਕਦੇ ਹੋ। ਤੁਸੀਂ ਫਾਰਮ ਵਿੱਚ ਦਰਪੇਸ਼ ਰੁਕਾਵਟ ਨੂੰ ਸਮਝਾਉਣ ਵਿੱਚ ਮਦਦ ਲਈ ਫਾਈਲਾਂ ਨੂੰ ਆਪਣੀ ਭਾਸ਼ਾ ਵਿੱਚ ਨੱਥੀ ਕਰ ਸਕਦੇ ਹੋ, ਜਿਵੇਂ ਕਿ:
ਜੇਕਰ ਅਮਰੀਕਨ ਸਾਈਨ ਭਾਸ਼ਾ (ASL) ਤੁਹਾਡੇ ਲਈ ਸੰਚਾਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ, ਤਾਂ ਤੁਸੀਂ ਫਾਰਮ ਵਿੱਚ ASL ਦੀ ਵਰਤੋਂ ਕਰਦੇ ਹੋਏ ਆਪਣਾ ਇੱਕ ਵੀਡੀਓ ਅੱਪਲੋਡ ਕਰ ਸਕਦੇ ਹੋ।
ਸਰਵਿਸ ਬੀ ਸੀ ਨੂੰ ਟੋਲ-ਫ੍ਰੀ ਕਾਲ ਕਰੋ: 1-800-663-7867
ਸਰਵਿਸ ਬੀ ਸੀ ਤੁਹਾਨੂੰ ਫਾਰਮ ਭਰਨ ਵਿੱਚ ਮਦਦ ਕਰ ਸਕਦੀ ਹੈ (ਉਪਲਬਧ: ਸੋਮਵਾਰ – ਸ਼ੁੱਕਰਵਾਰ, ਸਵੇਰੇ 7:30 ਵਜੇ ਤੋਂ ਸ਼ਾਮ 5 ਵਜੇ ਤੱਕ)
ਵੀਡੀਓ ਰਿਲੇਅ ਸਰਵਿਸ (VRS) ਸਾਡੇ ਫ਼ੋਨ ਨੰਬਰ 'ਤੇ ਉਹਨਾਂ ਲੋਕਾਂ ਲਈ ਕੰਮ ਕਰਦੀ ਹੈ ਜੋ ਸੁਣ ਨਹੀਂ ਸਕਦੇ, ਜਿੰਨ੍ਹਾਂ ਨੂੰ ਉੱਚਾ ਸੁਣਾਈ ਦਿੰਦਾ ਹੈ ਜਾਂ ਜੋ ਬੋਲਣ ਤੋਂ ਅਪੰਗ ਹਨ
ਉਹਨਾਂ ਲੋਕਾਂ ਲਈ ਟੈਲੀਫ਼ੋਨ ਡੀਵਾਈਸ ਜੋ ਸੁਣ ਨਹੀਂ ਸਕਦੇ (TDD) 711
Accessibility Directorate
Ministry of Social Development and Poverty Reduction
PO Box 9922 Stn Prov Govt
Victoria, B.C. V8W 9R1
ਅਸਮਰਥਤਾਵਾਂ ਵਾਲੇ ਲੋਕਾਂ ਨੇ ਸਾਨੂੰ ਦੱਸਿਆ ਹੈ ਕਿ ਰੁਕਾਵਟਾਂ ਸਮਾਜ ਵਿੱਚ ਪੂਰੀ ਅਤੇ ਬਰਾਬਰ ਭਾਗੀਦਾਰੀ ਦਾ ਅਨੁਭਵ ਕਰਨਾ ਔਖਾ ਬਣਾਉਂਦੀਆਂ ਹਨ।
ਸਾਨੂੰ ਉਹਨਾਂ ਨੂੰ ਹਟਾਉਣ ਲਈ ਉਨ੍ਹਾਂ ਖਾਸ ਰੁਕਾਵਟਾਂ ਨੂੰ ਸਮਝਣ ਦੀ ਲੋੜ ਹੈ ਜਿੰਨ੍ਹਾਂ ਦਾ ਲੋਕ ਸਾਮ੍ਹਣਾ ਕਰਦੇ ਹਨ।
ਅਸੀਂ ਪਹੁੰਚਯੋਗਤਾ ਨੂੰ ਸੁਧਾਰਨ ਲਈ ਸਰਕਾਰ ਦੇ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਫੀਡਬੈਕ ਮੰਗ ਰਹੇ ਹਾਂ।
ਐਕਸੈੱਸਬਿਲਟੀ ਡਾਇਰੈਕਟੋਰੇਟ ਸਭ ਤੋਂ ਪਹਿਲਾਂ ਤੁਹਾਡੀ ਫੀਡਬੈਕ ਨੂੰ ਪੜ੍ਹੇਗਾ। ਉਹ ਇਸਨੂੰ ਸੇਵਾ ਦੇ ਉਸ ਖੇਤਰ ਨਾਲ ਸਾਂਝਾ ਕਰਨਗੇ ਜਿਸ ਤੱਕ ਪਹੁੰਚ ਕਰਨ ਵਿੱਚ ਤੁਹਾਨੂੰ ਮੁਸ਼ਕਲ ਆਈ ਸੀ।
ਤੁਹਾਡੀ ਫੀਡਬੈਕ ਇਨ੍ਹਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ:
ਐਕਸੈਸੀਬਲ ਬ੍ਰਿਟਿਸ਼ ਕੋਲੰਬੀਆ ਐਕਟ ਦੀ ਲੋੜ ਅਨੁਸਾਰ, ਸਰਕਾਰ ਇੱਕ ਸਾਲਾਨਾ ਰਿਪੋਰਟ ਪ੍ਰਕਾਸ਼ਿਤ ਕਰੇਗੀ ਜੋ ਐਕਟ ਨੂੰ ਲਾਗੂ ਕਰਨ ਲਈ ਪਿਛਲੇ ਵਿੱਤੀ ਸਾਲ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਦਾ ਵਰਣਨ ਕਰੇਗੀ। ਇਸ ਰਿਪੋਰਟ ਦੇ ਇੱਕ ਹਿੱਸੇ ਵਿੱਚ ਇਹ ਸ਼ਾਮਲ ਹੋਵੇਗਾ ਕਿ ਫੀਡਬੈਕ ਨੂੰ ਕਿਵੇਂ ਸੰਬੋਧਿਤ ਕੀਤਾ ਜਾ ਰਿਹਾ ਹੈ।
ਤੁਹਾਨੂੰ ਤੁਹਾਡੀ ਫੀਡਬੈਕ ਬਾਰੇ ਸਥਿਤੀ ਦੀ ਅਪਡੇਟ ਨਹੀਂ ਮਿਲੇਗੀ। ਜੇਕਰ ਤੁਸੀਂ ਆਪਣੀ ਸੰਪਰਕ ਜਾਣਕਾਰੀ ਸਾਂਝੀ ਕਰਦੇ ਹੋ, ਤਾਂ ਤੁਹਾਨੂੰ ਤੁਹਾਡੇ ਤਜਰਬੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਸਾਡੇ ਵੱਲੋਂ ਇੱਕ ਫਾਲੋ-ਅੱਪ ਬੇਨਤੀ ਮਿਲ ਸਕਦੀ ਹੈ। ਜੇਕਰ ਕੋਈ ਸਵਾਲ ਨਹੀਂ ਹਨ, ਤਾਂ ਸੰਭਵ ਹੈ ਕਿ ਤੁਹਾਡੇ ਨਾਲ ਸੰਪਰਕ ਨਾ ਕੀਤਾ ਜਾਵੇ।
ਅਸੀਂ ਐਕਸੈਸੀਬਲ ਬ੍ਰਿਟਿਸ਼ ਕੋਲੰਬੀਆ ਐਕਟ ਵਿੱਚ ਦੱਸੀਆਂ ਪਰਿਭਾਸ਼ਾਵਾਂ ਦੀ ਵਰਤੋਂ ਕਰ ਰਹੇ ਹਾਂ:
"ਪਹੁੰਚਯੋਗਤਾ" ਤੋਂ ਸਾਡਾ ਮਤਲਬ ਹੈ "ਕਿਸੇ ਅਪੰਗਤਾ ਵਾਲੇ ਵਿਅਕਤੀ ਦੁਆਰਾ ਇਸ ਚੀਜ਼ ਤੱਕ ਕਿੰਨੀ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ, ਦਾਖਲ ਹੋਇਆ ਜਾ ਸਕਦਾ ਹੈ ਜਾਂ ਵਰਤਿਆ ਜਾ ਸਕਦਾ ਹੈ?"
"ਅਸਮਰਥਤਾ" ਤੋਂ ਸਾਡਾ ਮਤਲਬ ਹੈ "ਰੁਕਾਵਟ" ਅਤੇ "ਵਿਕਾਰ" ਦੇ ਕਾਰਨ ਕਿਸੇ ਚੀਜ਼ ਵਿੱਚ ਬਰਾਬਰ ਅਤੇ ਪੂਰੀ ਤਰ੍ਹਾਂ ਹਿੱਸਾ ਲੈਣ ਜਾਂ ਇਸ ਤੱਕ ਪਹੁੰਚਣ ਦੇ ਯੋਗ ਨਾ ਹੋਣ ਦਾ ਅਨੁਭਵ।
ਇੱਕ “ਵਿਕਾਰ” ਵਿੱਚ ਅਜਿਹਾ ਵਿਕਾਰ ਸ਼ਾਮਲ ਹੈ ਜਿਸ ਨੂੰ ਮੰਨਿਆ ਜਾਂਦਾ ਹੈ:
ਇਹ ਵਿਕਾਰ ਹੋ ਸਕਦੇ ਹਨ:
"ਰੁਕਾਵਟ" ਤੋਂ ਸਾਡਾ ਮਤਲਬ ਕੁਝ ਵੀ ਅਜਿਹਾ ਹੈ ਜੋ ਕਿਸੇ ਵਿਕਾਰ ਵਾਲੇ ਵਿਅਕਤੀ ਨੂੰ ਆਸਾਨੀ ਨਾਲ ਕਿਸੇ ਚੀਜ਼ ਤੱਕ ਪਹੁੰਚ ਕਰਨ ਜਾਂ ਬਰਾਬਰ ਅਤੇ/ਜਾਂ ਪੂਰੀ ਤਰ੍ਹਾਂ ਹਿੱਸਾ ਲੈਣ ਤੋਂ ਰੋਕਦਾ ਹੈ।
ਅਸੀਂ ਬੀ.ਸੀ. ਵਿੱਚ ਕਿਸੇ ਵੀ ਵਿਅਕਤੀ ਤੋਂ ਫੀਡਬੈਕ ਚਾਹੁੰਦੇ ਹਾਂ ਜਿਹੜਾ:
ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਲੋਕਾਂ ਨੂੰ ਕਿਹੜੀਆਂ ਖਾਸ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਹ ਇਹ ਚੀਜ਼ਾਂਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ:
ਅਸੀਂ ਮੰਗ ਰਹੇ ਹਾਂ:
ਫੀਡਬੈਕ ਸਰਵੇਖਣ ਵਿੱਚ ਸਵਾਲ ਵਿਕਲਪਿਕ ਹਨ। ਉਹ ਸਾਨੂੰ ਰੁਕਾਵਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਮੌਜੂਦ ਹਨ। ਤੁਸੀਂ ਜਿੰਨਾ ਚਾਹੋ ਵੱਧ ਜਾਂ ਘੱਟ ਸਾਂਝਾ ਕਰ ਸਕਦੇ ਹੋ।
ਜੇਕਰ ਤੁਸੀਂ ਆਪਣਾ ਨਾਮ ਅਤੇ ਸੰਪਰਕ ਜਾਣਕਾਰੀ ਸਾਂਝੀ ਕਰਦੇ ਹੋ, ਤਾਂ ਤੁਹਾਡੀ ਪਛਾਣ ਇਸ ਨੂੰ ਪੜ੍ਹਨ ਵਾਲੇ ਲੋਕਾਂ ਦੁਆਰਾ ਜਾਣੀ ਜਾਵੇਗੀ। ਜੋ ਤੁਸੀਂ ਸਾਂਝਾ ਕਰਦੇ ਹੋ ਉਸ ਕਰਕੇ ਕਦੇ ਵੀ ਤੁਹਾਡੇ ਵਿਰੁੱਧ ਕੁਝ ਨਹੀਂ ਕੀਤਾ ਜਾਵੇਗਾ।
ਤੁਹਾਡੇ ਦੁਆਰਾ ਸਾਂਝੇ ਕੀਤੇ ਗਏ ਕੋਈ ਵੀ ਨਿੱਜੀ ਵੇਰਵਿਆਂ ਨੂੰ ਫਰੀਡਮ ਔਫ ਇਨਫਰਮੇਸ਼ਨ ਐਂਡ ਪ੍ਰੋਟੈਕਸ਼ਨ ਔਫ ਪ੍ਰਾਈਵੇਸੀ ਐਕਟ ਦੀ ਧਾਰਾ 26(c) ਦੇ ਤਹਿਤ ਲੋੜ ਅਨੁਸਾਰ ਸੁਰੱਖਿਅਤ ਰੱਖਿਆ ਜਾਵੇਗਾ।