ਹੈਲਥ ਕੇਅਰ (ਸਿਹਤ ਸੰਭਾਲ)

Last updated on September 4, 2024

ਬ੍ਰਿਟਿਸ਼ ਕੋਲੰਬੀਆ ਵਿੱਚ, ਸਿਹਤ ਮੰਤਰਾਲਾ, ਹੈਲਥ ਅਥੌਰਿਟੀਆਂ, ਅਤੇ ਕਈ ਭਾਈਵਾਲ ਸੰਸਥਾਵਾਂ, ਸਿਹਤ ਸੰਭਾਲ ਪ੍ਰੋਗਰਾਮ ਅਤੇ ਸੇਵਾਵਾਂ ਉਪਲਬਧ ਕਰਵਾਉਣ ਲਈ ਮਿਲ ਕੇ ਕੰਮ ਕਰਦੇ ਹਨ। ਜੇ ਤੁਸੀਂ ਸੂਬੇ ਵਿੱਚ ਨਵੇਂ ਆਏ ਹੋ, ਤਾਂ ਪਤਾ ਕਰੋ ਕਿ ਤੁਸੀਂ ਇਹਨਾਂ ਸੇਵਾਵਾਂ ਤੱਕ ਪਹੁੰਚ ਕਿਵੇਂ ਪ੍ਰਾਪਤ ਕਰ ਸਕਦੇ ਹੋ।


English | 繁體中文 | 简体中文 | Français | ਪੰਜਾਬੀ 

ਸਭ ਤੋਂ ਤਾਜ਼ਾ ਜਾਣਕਾਰੀ ਲਈ, ਕਿਰਪਾ ਕਰਕੇ ਅੰਗਰੇਜ਼ੀ ਪੰਨੇ ‘ਤੇ ਜਾਓ  


ਇਸ ਪੰਨੇ ਦਾ ਉਦੇਸ਼ ਉਸ ਸਿਹਤ ਸੰਭਾਲ ਜਾਣਕਾਰੀ ਤੱਕ ਪਹੁੰਚ ਪ੍ਰਦਾਨ ਕਰਨਾ ਹੈ, ਜੋ ਅਨੇਕ ਭਾਸ਼ਾਵਾਂ ਵਿੱਚ ਉਪਲਬਧ ਹੈ।  

ਇਸ ਪੰਨੇ ‘ਤੇ


ਬੀ.ਸੀ. ਵਿੱਚ, ਮੈਡੀਕਲ ਸਰਵਿਸਿਸ ਪਲਾਨ (MSP) ਹੀ ਜਨਤਕ ਬੀਮਾ ਯੋਜਨਾ ਹੈ। ਯੋਗ ਬੀ.ਸੀ. ਨਿਵਾਸੀਆਂ ਲਈ,  MSP ਡਾਕਟਰਾਂ ਅਤੇ ਸਰਜਨਾਂ ਦੀਆਂ ਮੈਡੀਕਲ ਤੌਰ ‘ਤੇ ਲੋੜੀਂਦੀਆਂ ਸੇਵਾਵਾਂ ਅਤੇ ਹਸਪਤਾਲ ਵਿੱਚ ਦੰਦਾਂ ਜਾਂ ਮੂੰਹ ਦੀ ਸਰਜਰੀ ਦੇ ਖਰਚਿਆਂ ਦਾ ਭੁਗਤਾਨ ਕਰਦੀ ਹੈ। MSP ਦੇ ਤਹਿਤ ਮੈਡੀਕਲ ਕਵਰੇਜ (ਸਿਹਤ ਸੰਬੰਧੀ ਖਰਚਿਆਂ ਤੋਂ ਛੋਟ) ਲਈ ਯੋਗਤਾ ਪੂਰੀ ਕਰਨ ਲਈ ਤੁਹਾਡਾ ਬੀ.ਸੀ. ਨਿਵਾਸੀ ਹੋਣਾ ਲਾਜ਼ਮੀ ਹੈ ਅਤੇ ਸਾਰੇ ਯੋਗ ਨਿਵਾਸੀਆਂ ਦਾ ਪ੍ਰੋਗਰਾਮ ਵਿੱਚ ਦਾਖਲ ਹੋਣਾ ਜ਼ਰੂਰੀ ਹੈ। ਤੁਹਾਡੇ MSP ਲਈ ਰਜਿਸਟਰ ਹੋਣ ਤੋਂ ਬਾਅਦ ਅਤੇ ਜੇ ਤੁਸੀਂ ਯੋਗ ਹੋ, ਤਾਂ ਤੁਹਾਨੂੰ ਇੱਕ ‘ਪਰਸਨਲ ਹੈਲਥ ਇਨਸ਼ੋਰੈਂਸ ਆਇਡੈਂਟਿਫਿਕੇਸ਼ਨ ਨੰਬਰ’ (ਨਿੱਜੀ ਸਿਹਤ ਬੀਮਾ ਪਛਾਣ ਨੰਬਰ) ਵਾਲਾ ਬੀ ਸੀ ਸਰਵਿਸਿਸ ਕਾਰਡ ਮਿਲੇਗਾ, ਜਿਸਦੀ ਲੋੜ ਤੁਹਾਨੂੰ ਸਿਹਤ ਸੇਵਾਵਾਂ ਤੱਕ ਪਹੁੰਚ ਕਰਨ ਲਈ ਪਵੇਗੀ।

ਹੈਲਥ ਅਥੌਰਿਟੀਆਂ ਨੂੰ ਜਨਤਕ ਫੰਡਿੰਗ ਮਿਲਦੀ ਹੈ ਅਤੇ ਉਹ ਆਪਣੇ ਖੇਤਰ ਵਿੱਚ ਵੱਖ-ਵੱਖ ਪ੍ਰੋਗਰਾਮ ਅਤੇ ਸੇਵਾਵਾਂ ਉਪਲਬਧ ਕਰਦੀਆਂ ਹਨ। ਪਤਾ ਕਰੋ ਕਿ ਕਿਹੜੀ ਹੈਲਥ ਅਥੌਰਿਟੀ ਤੁਹਾਡੀ ਕਮਿਊਨਿਟੀ ਅਤੇ ਤੁਹਾਡੇ ਖੇਤਰ ਵਿੱਚ ਉਪਲਬਧ ਸੇਵਾਵਾਂ ਲਈ ਜ਼ੁੰਮੇਵਾਰ ਹੈ (ਅੰਗਰੇਜ਼ੀ ਵਿੱਚ)।  

ਵੈਲਕਮ ਬੀ ਸੀ ‘ਡੇਲੀ ਲਾਈਫ ਸੈਕਸ਼ਨ’ (ਅੰਗਰੇਜ਼ੀ ਵਿੱਚ) ਸਿਹਤ ਸੰਭਾਲ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਾ ਹੈ। ਇਸ ਸਿਹਤ ਸੰਬੰਧੀ ਜਾਣਕਾਰੀ ਦੇ ਕੁਝ ਹਿੱਸੇ ਬੀ.ਸੀ. ਨਿਊਕਮਰਜ਼ ਗਾਈਡ (PDF, 5MB) ਵਿੱਚ ਕਈ ਭਾਸ਼ਾਵਾਂ ਵਿੱਚ ਉਪਲਬਧ ਹਨ। ਤੁਹਾਨੂੰ ਹੈਲਥਲਿੰਕ ਬੀ ਸੀ (HealthlinkBC) (ਅੰਗਰੇਜ਼ੀ ਵਿੱਚ) ਰਾਹੀਂ MSP ਲਈ ਰਜਿਸਟਰ ਕਰਨ, ਫੈਮਿਲੀ ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਲੱਭਣ, ਅਤੇ ਤੁਹਾਡੀ ਭਾਸ਼ਾ ਵਿੱਚ ਜਾਣਕਾਰੀ ਹਾਸਲ ਕਰਨ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਮਿਲੇਗੀ।  

ਬੀ.ਸੀ. ਨਿਊਕਮਰਜ਼ ਗਾਈਡ – ਹੈਲਥ ਕੇਅਰ (PDF, 5MB) 


ਸੇਵਾਵਾਂ ਅਤੇ ਜਾਣਕਾਰੀ ਸੰਬੰਧੀ ਵਿਸ਼ੇ

ਡਾਕਟਰ ਜਾਂ ਨਰਸ ਪ੍ਰੈਕਟਿਸ਼ਨਰ ਲੱਭੋ

ਜੇਕਰ ਤੁਸੀਂ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹੋ ਅਤੇ ਤੁਹਾਨੂੰ ਫੈਮਿਲੀ ਡਾਕਟਰ (ਜਿਸ ਨੂੰ ਫੈਮਿਲੀ ਫਿਜ਼ੀਸ਼ੀਅਨ ਜਾਂ ਜਨਰਲ ਪ੍ਰੈਕਟਿਸ਼ਨਰ ਵੀ ਕਿਹਾ ਜਾਂਦਾ ਹੈ) ਜਾਂ ਨਰਸ ਪ੍ਰੈਕਟਿਸ਼ਨਰ ਦੀ ਲੋੜ ਹੈ, ਤਾਂ ਹੈਲਥ ਕੰਨੈਕਟ ਰਜਿਸਟਰੀ (Health Connect Registry) (ਅੰਗਰੇਜ਼ੀ ਵਿੱਚ) ਲਈ ਰਜਿਸਟਰ ਕਰੋ ਜਾਂ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਰਜਿਸਟਰ ਕਰਨ ਲਈ ਹੈਲਥ ਲਿੰਕ ਬੀ ਸੀ ਨੂੰ 8-1-1 ‘ਤੇ ਕੌਲ ਕਰੋ। ਇਹ ਸੇਵਾ 130 ਤੋਂ ਵੱਧ ਭਾਸ਼ਾਵਾਂ ਵਿੱਚ ਉਪਲਬਧ ਹੈ।

ਇਹ ਜਾਣਨ ਲਈ ਆਪਣੇ ਲੱਛਣਾਂ ਦੀ ਜਾਂਚ ਕਰੋ (ਅੰਗਰੇਜ਼ੀ ਵਿੱਚ) ਕਿ ਕਦੋਂ ਇਨ੍ਹਾਂ ‘ਤੇ ਘਰ ਰਹਿਕੇ ਨਜ਼ਰ ਰੱਖਣੀ ਹੈ, ਕਦੋਂ ਕਿਸੇ ਵੌਕ-ਇਨ ਕਲੀਨਿਕ ਜਾਂ ਅਰਜੰਟ ਪ੍ਰਾਈਮਰੀ ਕੇਅਰ ਸੈਂਟਰ ‘ਤੇ ਜਾਣਾ ਹੈ, ਜਾਂ ਕਦੋਂ ਐਮਰਜੈਂਸੀ ਡਿਪਾਰਟਮੈਂਟ ਵਿੱਚ ਜਾਣਾ ਹੈ।

ਤੁਸੀਂ ਕੌਲੇਜ ਔਫ ਫਿਜ਼ੀਸ਼ੀਅਨਜ਼ ਐਂਡ ਸਰਜੰਜ਼ ਔਫ ਬੀ ਸੀ (ਅੰਗਰੇਜ਼ੀ ਵਿੱਚ) ‘ਤੇ ਜਾਕੇ ਮੌਜੂਦਾ ਸਮੇਂ ਵਿੱਚ ਰਜਿਸਟਰਡ ਅਤੇ ਲਾਇਸੰਸਸ਼ੁਦਾ ਫੈਮਿਲੀ ਡਾਕਟਰਾਂ ਦੇ ਕ੍ਰਿਡੈਂਸ਼ੀਅਲ ਅਤੇ ਉਹ ਜਿਸ ਭਾਸ਼ਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਨ ਬਾਰੇ ਜਾਣਕਾਰੀ ਲੈ ਸਕਦੇ ਹੋ।

ਫਾਰਮੇਸੀ ਸੇਵਾਵਾਂ

ਬੀ ਸੀ ਸਰਵਿਸਿਸ ਕਾਰਡ ਨਾਲ ਤੁਸੀਂ ਕਈ ਆਮ ਬਿਮਾਰੀਆਂ ਲਈ ਮੁਫ਼ਤ ਵਿੱਚ ਫਾਰਮੇਸਿਸਟ ਨੂੰ ਮਿਲਣ ਲਈ ਅਤੇ ਗਰਭ ਨਿਰੋਧ ਦੀ ਪ੍ਰਿਸਕ੍ਰਿਪਸ਼ਨ ਲੈਣ ਲਈ ਅਪੌਇੰਟਮੈਂਟ ਬੁੱਕ ਕਰ ਸਕਦੇ ਹੋ।

ਫਾਰਮੇਸੀ ਸੇਵਾਵਾਂ ਬਾਰੇ ਜਾਣੋ।

ਫਾਰਮਾਕੇਅਰ (ਅੰਗਰੇਜ਼ੀ ਵਿੱਚ) ਜਾਂ ਕਵਰੇਜ ਬਾਰੇ ਸਵਾਲਾਂ ਲਈ ਸਰਵਿਸ ਬੀ ਸੀ ਨਾਲ ਸੰਪਰਕ ਕਰ। ਮਦਦ ਕਈ ਭਾਸ਼ਾਵਾਂ ਵਿੱਚ ਉਪਲਬਧ ਹੈ।

ਟੀਕਾਕਰਣ

ਇਨਫਲੂਐਂਜ਼ਾ ਅਤੇ ਕੋਵਿਡ-19 ਟੀਕਾਕਰਣ  

ਇਨਫਲੂਐਂਜ਼ਾ (ਫਲੂ) ਅਤੇ ਕੋਵਿਡ-19 ਪਤਝੜ ਅਤੇ ਸਰਦੀਆਂ ਦੇ ਮੌਸਮ ਦੌਰਾਨ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ ਕਿਉਂਕਿ ਲੋਕ ਘਰ ਦੇ ਅੰਦਰ ਜ਼ਿਆਦਾ ਸਮਾਂ ਬਿਤਾਉਂਦੇ ਹਨ। ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹਰ ਸਾਲ ਫਲੂ ਦਾ ਟੀਕਾ ਅਤੇ ਅੱਪਡੇਟ ਕੀਤੀ ਕੋਵਿਡ-19 ਵੈਕਸੀਨ ਲਗਵਾਉਣਾ ਹੈ।  

ਫਲੂ ਅਤੇ ਕੋਵਿਡ-19 ਟੀਕਾਕਰਣ ਬੀ.ਸੀ. ਦੇ ਵਸਨੀਕਾਂ ਲਈ ਮੁਫ਼ਤ ਹਨ। ਜੇਕਰ ਤੁਸੀਂ ਪਹਿਲਾਂ ਅਜਿਹਾ ਨਹੀਂ ਕੀਤਾ ਹੈ, ਤਾਂ ਤੁਸੀਂ ਸੂਬਾਈ ਗੈਟ-ਵੈਕਸੀਨੇਟਡ ਸਿਸਟਮ (ਅੰਗਰੇਜ਼ੀ ਵਿੱਚ) ਦੀ ਵਰਤੋਂ ਕਰਕੇ ਔਨਲਾਈਨ ਰਜਿਸਟਰ ਕਰ ਸਕਦੇ ਹੋ, ਜਾਂ 1-833-838-2323 ‘ਤੇ ‘ਗੈਟ ਵੈਕਸੀਨੇਟਡ’ ਲਾਈਨ ‘ਤੇ ਕੌਲ ਕਰ ਸਕਦੇ ਹੋ। ਜਿਹੜੇ ਲੋਕ ਪਹਿਲਾਂ ਹੀ ਰਜਿਸਟਰਡ ਹਨ, ਉਹਨਾਂ ਨੂੰ ਬੁੱਕ ਕਰਨ ਦਾ ਸੱਦਾ ਉਦੋਂ ਮਿਲੇਗਾ ਜਦੋਂ ਉਹਨਾਂ ਦੀ ਅਪੌਇੰਟਮੈਂਟ ਬੁੱਕ ਕਰਨ ਦਾ ਸਮਾਂ ਹੋਵੇਗਾ।  


ਟੀਕਾਕਰਣ ਆਪਣੇ ਆਪ ਨੂੰ, ਆਪਣੇ ਪਰਿਵਾਰ ਅਤੇ ਆਪਣੇ ਭਾਈਚਾਰੇ ਦੇ ਹੋਰ ਲੋਕਾਂ ਨੂੰ ਕਈ ਅਜਿਹੀਆਂ ਬਿਮਾਰੀਆਂ ਤੋਂ ਬਚਾਉਣ ਲਈ ਮਹੱਤਵਪੂਨ ਹੈ ਜਿਨ੍ਹਾਂ ਨੂੰ ਵੈਕਸੀਨ ਰਾਹੀਂ ਰੋਕਿਆ ਜਾ ਸਕਦਾ ਹੈ। ਬੱਚਿਆਂ, ਬਾਲਗਾਂ, ਬਜ਼ੁਰਗਾਂ ਅਤੇ ਉੱਚ-ਜੋਖਮ ਵਾਲੇ ਵਿਅਕਤੀਆਂ ਲਈ ਬੀ.ਸੀ. ਦੇ ਟੀਕਾਕਰਣ ਪ੍ਰੋਗਰਾਮਾਂ ਬਾਰੇ ਜਾਣਨ ਲਈ, ਹੇਠ ਦਿੱਤੇ ਪੰਨਿਆਂ ‘ਤੇ ਜਾਓ (ਅਨੇਕ ਭਾਸ਼ਾਵਾਂ ਵਿੱਚ ਜਾਣਕਾਰੀ ਉਪਲਬਧ ਹੈ):